ਨਿਊ ਸਾਊਥ ਵੇਲਜ਼ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਗ਼ੈਰ-ਕਾਨੂੰਨੀ ਹਥਿਆਰਾਂ ਨੂੰ ਜਾਵੇਗਾ ਪਿਘਲਾਇਆ

ਪੁਲਿਸ ਕਮਿਸ਼ਨਰ -ਕੈਰਨ ਵੈਬ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ, ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਅਪਰਾਧੀਆਂ ਕੋਲੋ ਫੜੇ ਗਏ ਹਜ਼ਾਰਾਂ ਹਥਿਆਰਾਂ ਨੂੰ ਪਿਘਾਲ ਕੇ, ਲੋਹਾ ਬਣਾ ਕੇ, ਮੁੜ ਤੋਂ ਰੀ-ਸਾਇਕਲ ਕੀਤਾ ਜਾਵੇਗਾ।
ਪੁਲਿਸ ਰਿਕਾਰਡ ਮੁਤਾਬਿਕ ਬੀਤੇ 12 ਮਹੀਨਿਆਂ ਵਿੱਚ ਹੀ ਪੁਲਿਸ ਵੱਲੋਂ 2809 ਹਥਿਆਰ ਜ਼ਬਤ ਕੀਤੇ ਗਏ ਹਨ ਅਤੇ ਰਾਜ ਦੇ ਵਧੀਕ ਪ੍ਰੀਮੀਅਰ ਪੌਲ ਟੂਲੇ ਨੇ ਕਿਹਾ ਕਿ ਮਹਿਜ਼ ਪਿੱਛਲੇ ਮਹੀਨੇ ਹੀ ਅਜਿਹੇ ਹਥਿਆਰਾਂ ਦੀ ਗਿਣਤੀ 84 ਹੈ ਜੋ ਕਿ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਅਜਿਹੇ ਹਥਿਆਰਾਂ ਦੀ ਜੇਕਰ ਭਾਰ ਤਹਿਤ ਗੱਲ ਕੀਤੀ ਜਾਵੇ ਤਾਂ ਕੁੱਲ ਮਿਲਾ ਕੇ ਪੁਲਿਸ ਵੱਲੋਂ ਫੜੇ ਗਏ ਅਜਿਹੇ ਗ਼ੈਰ ਕਾਨੂੰਨੀ ਹਥਿਆਰਾਂ ਦੇ ਜ਼ਖ਼ੀਰੇ ਦਾ ਕੁੱਲ ਭਾਰ 3 ਟਨ ਤੋਂ ਵੀ ਵੱਧ ਹੋ ਜਾਂਦਾ ਹੈ ਅਤੇ ਅਜਿਹੇ ਹਥਿਆਰਾਂ ਵਿੱਚ ਰਾਈਫ਼ਲਾਂਜ਼, ਸ਼ਾਟਗਨ, ਸਿਤੌਲਾਂ ਆਦਿ ਵਰਗੇ ਕਈ ਆਧੁਨਿਕ ਹਥਿਆਰ ਸ਼ਾਮਿਲ ਹਨ।

Install Punjabi Akhbar App

Install
×