ਨਿਊ ਸਾਊਥ ਵੇਲਜ਼ ਪੁਲਿਸ ਮੁਖੀ ਨੇ ਜੈਕ ਅਤੇ ਜੈਨੀਫਰ ਐਡਵਰਡ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿੱਚ ਨਾਕਾਮੀ ਲਈ ਮੰਗੀ ਮੁਆਫੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਾਲ 2018 ਵਿੱਚ ਜੁਲਾਈ 05, ਤਾਰੀਖ ਨੂੰ, ਸਿਡਨੀ ਦੇ 15 ਸਾਲਾਂ ਦੇ ਜੈਕ ਅਤੇ 13 ਸਾਲਾਂ ਦੀ ਬੱਚੀ ਜੈਨੀਫਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨਰ, ਮਿਕ ਫਲਰ ਨੇ ਇਸ ਦੀ ਜ਼ਾਤੀ ਜ਼ਿੰਮੇਵੀਰ ਕਬੂਲਦਿਆਂ ਕਿਹਾ ਹੈ ਕਿ ਪੁਲਿਸ ਦੋਹਾਂ ਬੱਚਿਆਂ ਦੇ ਕਾਤਲ, ਜੋਹਨ ਐਡਵਰਡ, ਜੋ ਕਿ ਉਨ੍ਹਾਂ ਦਾ ਆਪਣਾ ਪਿਤਾ ਹੀ ਸੀ, ਅਤੇ ਬਾਅਦ ਵਿੱਚ ਉਸ ਨੇ ਵੀ ਆਪਣੇ ਆਪ ਨੂੰ ਖ਼ਤਮ ਕਰ ਲਿਆ ਸੀ ਇਸ ਤੋਂ ਕੁੱਝ ਮਹੀਨਿਆਂ ਬਾਅਦ ਹੀ ਬੱਚਿਆਂ ਦੀ ਮਾਂ -ਓਲਗਾ ਐਡਵਰਡ ਨੇ ਵੀ ਖ਼ੁਦਕਸ਼ੀ ਕਰ ਲਈ ਸੀ, ਦਰਮਿਆਨ ਕੀ ਹਾਲਾਤ ਰਹੇ, ਉਨ੍ਹਾਂ ਨੂੰ ਲੱਭਣ ਅਤੇ ਜਨਤਕ ਤੌਰ ਤੇ ਜ਼ਾਹਿਰ ਕਰਨ ਵਿੱਚ ਨਾਕਾਮ ਰਹੀ ਹੈ ਇਸ ਦੀ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਕਬੂਲਦੇ ਹਨ।
ਦਰਅਸਲ ਰਾਜ ਦੇ ਸਟੇਟ ਕੋਰੋਨਰ ਟੈਰੇਸਾ ਓ ਸੂਲੀਵਾਨ ਨੇ ਪਿਛਲੇ ਹਫ਼ਤੇ ਇਹ ਪਾਇਆ ਸੀ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਤਹਿ ਤੱਕ ਜਾਣ ਕੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਬਹੁਤ ਸਾਰੀਆਂ ਅਣਗਹਿਲੀਆਂ ਕਰਕੇ ਤੱਥਾਂ ਨੂੰ ਅਥਗੋਲ਼ਿਆ ਕੀਤਾ ਗਿਆ ਹੈ। ਗਲੀਤੀਆਂ ਵਿੱਚ ਹਥਿਆਰਾਂ ਸਬੰਧੀ ਪੰਜੀਕਰਣ ਆਦਿ ਨੂੰ ਵੀ ਨਜ਼ਰ-ਅੰਦਾਜ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਦਾਲਤ ਅੰਦਰ ਅਜਿਹੇ ਸਬੂਤ ਪੇਸ਼ ਕੀਤੇ ਗਏ ਹਨ ਕਿ ਸਮਾਂ ਰਹਿੰਦਿਆਂ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨੇ ਵੱਖਰੇ ਵੱਖਰੇ ਵਿਭਾਗਾਂ ਅੰਦਰ ਉਨ੍ਹਾਂ ਨਾਲ ਵਾਪਰ ਰਹੀ ਘਰੇਲੂ ਹਿੰਸਾ ਬਾਰੇ ਸ਼ਿਕਾਇਤਾਂ ਕੀਤੀਆਂ ਸਨ ਅਤੇ ਜੇਕਰ ਵਿਭਾਗਾਂ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਇਨ੍ਹਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਸਮੁੱਚੇ ਰਾਜ ਅੰਦਰ ਹਰ ਸਾਲ 150,000 ਦੇ ਕਰੀਬ ਲੋਕ ਪਰਿਵਾਰਕ ਅਤੇ ਘਰੇਲੂ ਹਿੰਸਾ ਝੇਲਦੇ ਹਨ ਅਤੇ ਪੁਲਿਸ ਮੁਤਾਬਿਕ ਰਿਪੋਰਟ ਕਰਦੇ ਹਨ ਅਤੇ ਸੱਚਾਈ ਇਹ ਵੀ ਹੈ ਕਿ ਅਜਿਹੀਆਂ ਹਾਲਤਾਂ ਅੰਦਰ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਘਰੇਲੂ ਅਤੇ ਪਰਿਵਾਰਿਕ ਹਿੰਸਾਵਾਂ ਦੇ ਸ਼ਿਕਾਰ ਹੀ ਹੁੰਦੇ ਹਨ।
ਸ੍ਰੀ ਫਲਰ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਪਹਿਲਾਂ ਤੋਂ ਜਾਰੀ 15 ਅਜਿਹੇ ਸੁਝਾਵਾਂ ਆਦਿ ਵਿੱਚ ਲੋੜੀਂਦੇ ਫੇਰ ਬਦਲ ਕੀਤੇ ਗਏ ਹਨ ਅਤੇ ਪੁਲਿਸ ਹੁਣ ਰਾਜ ਦੇ ਕੋਰੋਨਰ ਵੱਲੋਂ ਸੁਝਾਏ ਗਏ ਸਾਰੇ ਸੁਝਾਵਾਂ ਉਪਰ ਵੀ ਗੌਰ ਕਰੇਗੀ ਅਤੇ ਹਰ ਮੁੱਦੇ ਉਪਰ ਫੇਰ ਤੋਂ ਪੜਤਾਲ ਕਰੇਗੀ ਅਤੇ ਜਲਦੀ ਹੀ ਆਪਣੀ ਰਿਪੋਰਟ ਪੇਸ਼ ਕਰ ਦੇਵੇਗੀ।

Install Punjabi Akhbar App

Install
×