‘ਸਟੇਟ-ਆਫ-ਦ-ਆਰਟ’ ਅਧੀਨ ਪੁਲਿਸ ਏਵੀਏਸ਼ਨ ਕਮਾਂਡ ਦੀ ਸ਼ੁਰੂਆਤ

ਨਿਊ ਸਾਊਥ ਵੇਲਜ਼ ਰਾਜ ਦੀ ਪੁਲਿਸ ਨੂੰ ਹੋਰ ਹਾਈਟੈਕ ਬਣਾਉਂਦਿਆਂ ਪੁਲਿਸ ਵਾਸਤੇ ਨਵੀਂ ਅਤੇ ਸੰਸਾਰ ਪੱਧਰ ਦੀ ਆਧੁਨਿਕ ਤਕਨਾਲੋਜੀ ਨਾਲ ਯੁਕਤ ਏਵੀਏਸ਼ਨ ਕਮਾਂਡ ਦੀ ਸ਼ੁਰੂਆਤ ਨਾਲ ਸਰਕਾਰ ਦੇ ਉਸਾਰੂ ਅਤੇ ਜਲਤਕ ਭਲਾਈ ਦੇ ਕੰਮਾਂ ਵਿੱਚ ਹੋਰ ਇਜ਼ਾਫ਼ਾ ਹੋ ਗਿਆ ਹੈ। ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਵਾਲੇ ਵਿਭਾਗਾਂ ਦੇ ਮੰਤਰੀ ਸ੍ਰੀ ਡੇਵਿਡ ਐਲਿਅਟ ਅਤੇ ਪੁਲਿਸ ਕਮਿਸ਼ਨਰ ਸ੍ਰੀ ਮਿਕ ਫਲਰ ਏ.ਪੀ.ਐਮ. ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਵੇਂ ਪੁਲਿਸ ਫੋਰਸ ਏਵੀਏਸ਼ਨ ਕਮਾਂਡ ਦੀ ਸ਼ੁਰੂਆਤ ਹੈਡਕੁਆਟਰ ਬੈਂਕਸਟੋਨ ਏਅਰਪੋਰਟ ਤੋਂ ਕੀਤੀ ਗਈ ਹੈ। ਸ੍ਰੀ ਐਲੀਅਨ ਨੇ ਇਹ ਵੀ ਦੱਸਿਆ ਕਿ ਸਟੇਟ-ਆਫ-ਆਰਟ ਦਾ ਉਕਤ ਹੈਡਕੁਆਰਟਰ 40 ਸਾਲ ਪੁਰਾਣਾ ਹੈ ਅਤੇ ਇਸ ਦੀ ਸ਼ੁਰੂਆਤ ਉਦੋਂ ਹੋਈ ਸੀ ਜਦੋਂ ਕਿ ਪੁਲਿਸ ਏਅਰਵਿੰਗ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰੋਗਰਾਮ ਤਹਿਤ ਹੁਣ ਰਾਜ ਦੀ ਪੁਲਿਸ ਦੀ ਇਸ ਫਲੀਟ ਅੰਦਰ ਹੁਣ ਕੁੱਲ 5 ਹੈਲੀਕਾਪਟਰ ਅਤੇ ਤਿੰਨ ਦੂਸਰੇ ਜਹਾਜ਼ (fixed-wing aircraft) ਅਤੇ ਹੋਰ ਆਧੁਨਿਕ ਸੁਵਿਧਾਵਾਂ ਸ਼ਾਮਿਲ ਹਨ। ਆਉਣ ਵਾਲੇ ਸਾਲ ਵਿੱਚ ਰਾਜ ਦੀ ਪੁਲਿਸ ਨਵੇਂ ਬੈਲ 429 ਹੈਲੀਕਾਪਟਰਾਂ ਦੀਆਂ ਤਿੰਨ ਯੂਨਿਟਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੀ ਕੁੱਲ ਲਾਗਤ 47.84 ਮਿਲੀਅਨ ਡਾਲਰ ਬਣਦੀ ਹੈ ਅਤੇ ਇਨ੍ਹਾਂ ਨਾਲ ਪੁਲਿਸ ਹੋਰ ਵੀ ਬਿਹਤਰ ਢੰਗ ਤਰੀਕਿਆਂ ਨਾਲ ਲੋਕਾਂ ਦੀ ਸੇਵਾ ਕਰ ਸਕੇਗੀ।

Install Punjabi Akhbar App

Install
×