ਰਿਮੋਟ ਵਰਕਿੰਗ ਨੂੰ ਬੜਾਵਾ ਦੇਣ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ ਕੀਤਾ ਉਦਮ

ਰੌਜ਼ਗਾਰ, ਨਿਵੇਸ਼, ਸੈਰ-ਸਪਾਟਾ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸ੍ਰੀ ਸਟੂਅਰਟ ਆਇਰਜ਼ ਤੋਂ ਮਿਲੀ ਜਾਣਕਾਰੀ ਮੁਤਾਕਿਬ, ਜਿੱਥੇ ਸਾਰੀ ਦੁਨੀਆ ਹੀ ਹੁਣ ਆਪਣੇ ਕੰਮ-ਕਾਜ ਕਰਨ ਦੇ ਨਵੇਂ ਢੰਗ ਤਰੀਕਿਆਂ ਨੂੰ ਅਪਣਾ ਰਹੀ ਹੈ ਅਤੇ ਦੂਰ ਦੁਰਾਡੇ ਬੈਠ ਕੇ ਇੰਟਰਨੈਟ ਦੇ ਜ਼ਰੀਏ ਹੀ ਆਪਣੇ ਕੰਮਾਂ ਨੂੰ ਪ੍ਰਵਾਨ ਵੀ ਚੜ੍ਹਾ ਰਹੀ ਹੈ, ਉਥੇ ਨਿਊ ਸਾਊਥ ਵੇਲਜ਼ ਸਰਕਾਰ ਨੇ ਵੀ ਇਸ ਵੱਲ ਨਵਾਂ ਕਦਮ ਚੁਕਿਆ ਹੈ ਅਤੇ ਸਰਕਾਰ ਦੇ ਇਨੋਵੇਸ਼ਨ ਅਤੇ ਪ੍ਰੋਕਡਟਿਵਿਟੀ ਕਾਂਸਲ (ਆਈ.ਪੀ.ਸੀ.) ਨਾਲ ਮਿਲ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਮੰਤਰੀ ਜੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਜਿੱਥੇ ਸਮੇਂ ਦੀ ਬਚਤ ਹੁੰਦੀ ਹੈ ਉਥੇ ਹੀ ਆਵਾਜਾਈ ਦੇ ਸਾਧਨਾਂ ਦੇ ਘੱਟ ਇਸਤੇਮਾਲ ਕਾਰਨ ਆਰਥਿਕ ਪੱਖੋਂ ਵੀ ਬੋਝ ਘਟਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਰਿਮੋਟ ਵਰਕਿੰਗ ਇੱਕ ਬਹੁਤ ਹੀ ਅਹਿਮ ਮੁੱਦਾ ਬਣਨ ਜਾ ਰਹੀ ਹੈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਬਾਬਤ ਇੱਕ ਸਰਵੇ ਵੀ ਕਰਵਾਇਆ ਗਿਆ ਹੈ ਜਿਸ ਤਹਿਤ ਘੱਟੋ ਘੱਟ 1500 ਅਜਿਹੇ ਵਰਕਰਾਂ ਦੀ ਰਾਇ ਲਈ ਗਈ ਹੈ। ਆਈ.ਪੀ.ਸੀ. ਨੇ ਕੁੱਝ ਅਜਿਹੇ ਨਤੀਜੇ ਦਿੱਤੇ ਹਨ ਕਿ: ਹੁਣ ਤੱਕ ਦੀ ਪੂਰੀ ਵਰਕ-ਫੋਰਸ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ, ਹਫਤੇ ਵਿੱਚ ਦੋ ਦਿਨਾਂ ਲਈ ਆਪਣੇ ਘਰਾਂ ਜਾਂ ਹੋਰ ਖੇਤਰਾਂ ਵਿੱਚ ਬੈਠ ਕੇ ਕੰਮਕਾਜ ਕਰ ਸਕਦਾ ਹੈ; ਇਸ ਨਾਲ ਹਰ ਰੋਜ਼ ਆਵਾਜਾਈ ਦਾ ਘੱਟੋ ਘੱਟ ਵੀ 75 ਤੋਂ 90 ਮਿਨਟ ਬਚਦੇ ਹਨ ਅਤੇ ਇਸ ਨਾਲ ਸਾਲਾਨਾ ਛੁੱਟੀਆਂ ਵਿੱਚ ਤਿੰਨ ਹਫ਼ਤਿਆਂ ਦਾ ਇਜ਼ਾਫ਼ਾ ਹੁੰਦਾ ਹੈ ਅਤੇ ਘੱਟੋ ਘੱਟ 860 ਡਾਲਰਾਂ ਦੀ ਬਚਤ ਹੁੰਦੀ ਹੈ;
ਘਰਾਂ ਤੋਂ ਬੈਠ ਕੇ ਕੰਮ ਕਰਨ ਵਾਲਿਆਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੁੰਦਾ ਹੈ ਪਰੰਤੂ ਹਾਲੇ ਤੱਕ 56% ਤੱਕ ਦੇ ਹਾਲਾਤ ਇਸਦੇ ਕਾਰਗਰ ਨਹੀਂ ਹਨ ਅਤੇ ਇਸ ਵਾਸਤੇ ਕਈ ਤਰ੍ਹਾਂ ਦੇ ਸਮਾਜਿਕ, ਰਾਜਨੀਤਿਕ ਸਹਿਯੋਗ ਅਤੇ ਬਦਲਾਵਾਂ ਦੀ ਜ਼ਰੂਰਤ ਹੈ; ਹੁਣ ਤੱਕ ਰਿਮੋਟ ਕੰਮ ਕਰਨ ਵਾਲੇ ਵਰਕਰ ਹਫ਼ਤੇ ਵਿੱਚ 2 ਤੋਂ 3 ਦਿਨਾਂ ਦਾ ਬੈਲੈਂਸ ਵੀ ਚਾਹੁੰਦੇ ਹਨ; ਇਸ ਵਾਸਤੇ ਇੱਕ ਹਾਈਬ੍ਰਿਡ ਮਾਡਲ ਬਣਾਉਣ ਦੀ ਜ਼ਰੂਰਤ ਹੈ ਜੋ ਕਿ ਇਸ ਦੇ ਹਰ ਪਹਿਲੂ ਉਪਰ ਪੂਰਨ ਜਾਂਚ ਪੜਤਾਲ ਕਰੇਗਾ ਅਤੇ ਇਸ ਨਾਲ ਆਪਸੀ ਸਹਿਯੋਗ, ਟੀਮਾਂ ਤਿਆਰ ਕਰਨ ਅਤੇ ਹੋਰ ਖੇਤਰਾਂ ਵਿੱਚ ਮਦਦ ਮਿਲੇਗੀ। ਜ਼ਿਆਦਾ ਜਾਣਕਾਰੀ ਲਈ https://www.treasury.nsw.gov.au/nsw-economy/nsw-innovation-and-productivity-council ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×