2021 ਤੋਂ ਸ਼ੁਰੂਆਤੀ ਪੜ੍ਹਾਈ ਲਿਖਾਈ ਵਿੱਚ ‘ਫੌਨਿਕਸ’ ਜ਼ਰੂਰੀ -ਸਾਰਾਹ ਮਿਸ਼ੈਲ

ਨਿਊ ਸਾਊਥ ਵੇਲਜ਼ ਦੇ ਸਿੱਖਿਆ ਮੰਤਰੀ ਸਾਰਾ ਮਿਸ਼ੈਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਆਉਣ ਵਾਲੇ ਸਾਲ 2021 ਦੇ ਪਹਿਲੇ ਸਾਲਾ ਦੇ ਵਿਦਿਆਰਥੀਆਂ ਦੀ ਸ਼ੁਰੂਆਤੀ ਪੜ੍ਹਾਈ ਵਿੱਚ ਹੀ ਫੌਨਿਕਸ ਦਾ ਇਸਤੇਮਾਲ ਲਾਜ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤੱਖ ਨੂੰ ਪ੍ਰਮਾਣ ਨਹੀਂ ਹੁੰਦਾ ਅਤੇ ਇਹ ਸਾਬਿਤ ਹੋ ਗਿਆ ਹੈ ਕਿ ਜਦੋਂ ਬੱਚਿਆਂ ਨੂੰ ਸ਼ੁਰੂਆਤੀ ਦੌਰ ਵਿੱਚ ਵੀ ਅੱਖਰਾਂ ਦੇ ਗਿਆਨ, ਪਹਿਚਾਣ ਲਈ ਫੌਨਿਕਸ ਤੋਂ ਪੜ੍ਹਾਈ ਸ਼ੁਰੂ ਕਰਵਾਈ ਜਾਂਦੀ ਹੈ ਤਾਂ ਇਸਦੇ ਨਤੀਜੇ ਸ਼ਾਨਦਾਰ ਨਿਕਲਦੇ ਹਨ। ਫੌਨਿਕਸ ਚੈਕ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਰਾਹੀਂ ਬੱਚਿਆਂ ਨੂੰ ਸ਼ਾਬਦਿਕ ਗਿਆਨ ਤਸਵੀਰਾਂ ਆਦਿ ਰਾਹੀਂ ਦਿੱਤਾ ਜਾਂਦਾ ਹੈ ਅਤੇ ਇਹ ਛੇਤੀ ਹੀ ਬੱਚੇ ਦੇ ਮਨ ਵਿੱਚ ਬੈਠ ਜਾਂਦਾ ਹੈ। ਇਸ ਸਾਲ ਰਾਜ ਅੰਦਰ ਇੱਕ ਪ੍ਰਯੋਗ ਕੀਤਾ ਗਿਆ ਹੈ ਜਿਸ ਦੇ ਤਹਿਤ ਰਾਜ ਦੇ 520 ਸਰਕਾਰੀ ਪ੍ਰਾਇਮਰੀ ਸਕੂਲਾਂ ਅੰਦਰ ਫੌਨਿਕਸ ਦੀ ਸ਼ੁਰੂਆਤੀ ਗਿਆਨ ਤੋਂ ਪਹਿਲੇ ਸਾਲ ਦੇ 23,975 ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਗਈ ਅਤੇ ਇਸ ਨੂੰ ਟ੍ਰਾਇਲ ਪ੍ਰਾਜੈਕਟ ਦੇ ਤੌਰ ਤੇ ਲਿਆ ਗਿਆ ਹੈ। ਇਸ ਨਾਲ ਹੈਰਾਨੀ ਜਨਕ ਨਤੀਜੇ ਸਾਹਮਣੇ ਆਏ ਹਨ ਕਿ 98% ਅਧਿਆਪਕਾਂ ਦਾ ਮੰਨਣਾ ਹੈ ਕਿ ਫੌਨਿਕਸ ਹੀ ਅਜਿਹਾ ਇੱਕੋ ਇੱਕ ਕਾਰਗਰ ਸਾਧਨ ਹੈ ਜਿਸ ਰਾਹੀਂ ਬੱਚਿਆਂ ਨੂੰ ਅੱਖਰ ਬੋਧ ਵਿੱਚ ਸਿੱਧੇ ਤੌਰ ਤੇ ਆਸਾਨੀ ਨਾਲ ਅਜਿਹੀਆਂ ਸਿੱਖਿਆਵਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ ਜੋ ਕਿ ਲੰਬੇ ਸਮੇਂ ਤੱਕ ਵੀ ਉਨ੍ਹਾਂ ਦਾ ਸਾਥ ਦਿੰਦੀਆਂ ਰਹਿੰਦੀਆਂ ਹਨ।

Install Punjabi Akhbar App

Install
×