ਨਿਊ ਸਾਊਥ ਵੇਲਜ਼ ਪਾਰਲੀਮੈਂਟ ਵੱਲੋਂ ਬੱਚਿਆਂ ਦੀ ਸੁਰੱਖਿਆ ਲਈ ਸਕੀਮ ਨੂੰ ਹਰੀ ਝੰਡੀ

ਸਬੰਧਤ ਵਿਭਾਗਾਂ ਦੇ ਮੰਤਰੀ ਐਲਿਸਟਰ ਹੈਂਸਕਨਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਪਾਰਲੀਮੈਂਟ ਵੱਲੋਂ ਬੱਚਿਆਂ ਦੇ ਸਰੀਰਕ ਸ਼ੋਸ਼ਣ ਆਦਿ ਤੋਂ ਸੁਰੱਖਿਆ ਵਾਲੀ ਸਕੀਮ ਨੂੰ ਪ੍ਰਵਾਨਗੀ ਦੇ ਕੇ ਲਾਗੂ ਕਰ ਦਿੱਤਾ ਗਿਆ ਹੈ ਅਤੇ ਨਵੇਂ ਕਾਨੂੰਨਾਂ ਅਧੀਨ ਹੁਣ ਓ.ਸੀ.ਜੀ. (the Office of the Children’s Guardian ) ਵਰਗੇ ਅਦਾਰਿਆਂ ਨੂੰ ਵਾਧੂ ਅਧਿਕਾਰੀ ਅਤੇ ਪਾਵਰਾਂ ਦੇ ਦਿੱਤੀਆਂ ਗਈਆਂ ਹਨ।
ਉਪਰੋਕਤ ਨੂੰ ਲਾਗੂ ਕਰਨ ਵਾਸਤੇ 10 ਨਿਯਮ ਅਤੇ ਮਾਪਦੰਡ ਬਣਾਏ ਗਏ ਹਨ ਜਿਸ ਵਿੱਚ ਕਿ ਬੱਚਿਆਂ ਦੇ ਅਦਾਰਿਆਂ, ਉਨ੍ਹਾਂ ਦੇ ਸਾਂਭ ਸੰਭਾਲ, ਸੱਭਿਆਚਾਰ ਆਦਿ ਦੇ ਮੱਦੇਨਜ਼ਰ ਸਾਰੀਆਂ ਹੀ ਅਜਿਹੀਆਂ ਦਿਸ਼ਾਵਾਂ ਆਦਿ ਸ਼ਾਮਿਲ ਹਨ ਜਿੱਥੇ ਕਿ ਬੱਚੇ ਆਪਣਾ ਸਮਾਂ ਗੁਜ਼ਾਰਦੇ ਹਨ ਅਤੇ ਇਸ ਵਾਸਤੇ ਸਥਾਨਕ ਕਾਂਸਲਾਂ ਨੂੰ ਵੀ ਪੂਰਨ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਜਾ ਕੇ ਇਸ ਬਾਰੇ ਸਮੁੱਚੀ ਜਾਣਕਾਰੀ ਲਈ ਜਾ ਸਕਦੀ ਹੈ।

Install Punjabi Akhbar App

Install
×