
ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਾਜ ਅੰਦਰ ਚਲ ਰਹੇ ਪੈਰਾਮਾਟਾ ਲਾਈਟ ਰੇਲ ਪ੍ਰਾਜੈਕਟ ਵਿੱਚ ਛੇ ਅਜਿਹੇ ਲੋਕਾਂ ਨੇ ਅਪ੍ਰੈਂਟਿਸ ਦੇ ਤੌਰ ਤੇ ਸ਼ਮੂਲੀਅਤ ਕੀਤੀ ਹੈ ਜਿਨ੍ਹਾਂ ਦੀ ਉਮਰ 30ਵਿਆਂ, 40ਵਿਆਂ ਅਤੇ 50ਵਿਆਂ ਵਿੱਚ ਵੀ ਹੈ ਅਤੇ ਉਕਤ ਸਾਰੇ ਅਪ੍ਰੈਂਟਿਸ ਉਕਤ ਪ੍ਰਾਜੈਕਟ ਅਧੀਨ ਸਿਵਿਲ ਕੰਸਟ੍ਰਕਸ਼ਨ ਦੀ ਸਿਖਲਾਈ ਹਾਸਿਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਉਕਤ ਪੈਰਾਮਾਟਾ ਪ੍ਰਾਜੈਕਟ ਵੈਸਟਮੀਡ ਨੂੰ ਕਾਰਲਿੰਗਫੋਰਡ (ਵਾਇਆ ਪਾਰਾਮਾਟਾ ਸੀ.ਬੀ.ਡੀ.) ਨਾਲ ਜੋੜਨ ਲਈ ਚਲਾਇਆ ਜਾ ਰਿਹਾ ਹੈ। ਉਕਤ 100 ਬਿਲੀਅਨ ਦੇ ਪ੍ਰਾਜੈਕਟ ਦੇ ਤਹਿਤ ਸਰਕਾਰ ਨੇ ਬਹੁਤ ਸਾਰੀਆਂ ਉਸਾਰੀਆਂ ਦੀ ਲੜੀ ਵਿੱਚ ਤੇਜ਼ੀ ਲਿਆਉਂਦੀ ਹੈ ਅਤੇ ਇਸ ਨਾਲ ਸੈਂਕੜੇ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੌਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸੇ ਦੇ ਤਹਿਤ ਲੋਕਾਂ ਨੂੰ ਆਪਣੀਆਂ ਮੌਜੂਦਾ ਕਾਰਗੁਜ਼ਾਰੀਆਂ ਨੂੰ ਨਿਖਾਰਨ ਅਤੇ ਨਵੀਆਂ ਤਕਨੀਕਾਂ ਨੂੰ ਸਿੱਖਣ ਦਾ ਮੌਕਾ ਵੀ ਪ੍ਰਦਾਨ ਕਰਵਾਇਆ ਜਾ ਰਿਹਾ ਹੈ। ੳਪਰੋਕਤ ਜਿਹੜੇ ਛੇ ਅਪ੍ਰੈਂਟਿਸ ਜੁਆਇਨ ਕਰਵਾਏ ਗਏ ਹਨ, ਵੀ ਇਸੇ ਪ੍ਰਾਜੈਕਟ ਅਧੀਨ ਉਸਾਰੀ ਨਿਰਮਾਣ ਦਾ ਕੰਮ ਕਰਨਗੇ ਅਤੇ ਨਵੇਂ ਤਜੁਰਬੇ ਹਾਸਿਲ ਕਰਨਗੇ। ਸਰਕਾਰ ਦਾ ਮੰਨਣਾ ਹੈ ਕਿ ਇਸ ਪ੍ਰਾਜੈਕਟ ਦੇ ਨਾਲ ਨਾਲ ਘੱਟੋ ਘੱਟ 20% ਅਜਿਹੇ ਹੀ ਅਪ੍ਰੈਂਟਿਸਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਭਵਿੱਖ ਦੇ ਪ੍ਰਾਜੈਕਟਾਂ ਵਿੱਚ ਇਨ੍ਹਾਂ ਨੂੰ ਪੂਰਨ ਤੌਰ ਤੇ ਕੰਮ ਕਰਨ ਤੇ ਵੀ ਲਗਾਇਆ ਜਾਵੇਗਾ। ਇਨ੍ਹਾਂ ਛੇ ਅਪ੍ਰੈਂਟਿਸਾਂ ਦੀ ਡਿਗਰੀ ਅਪ੍ਰੈਲ 2022 ਨੂੰ ਪੂਰਨ ਹੋਵੇਗੀ।