ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਲਈ 1 ਮਿਲੀਅਨ ਡਾਲਰ ਦੀ ਗ੍ਰਾਂਟ ਜਾਰੀ

ਮੁਹਾਰਤ ਅਤੇ ਟੈਰਿਟਰੀ ਸਿੱਖਿਆ ਪ੍ਰਣਾਲੀ ਦੇ ਵਿਭਾਗਾਂ ਦੇ ਮੰਤਰੀ ਜਿਓਫ ਲੀ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਅਜਿਹੇ ਅਦਾਰੇ ਜੋ ਕਿ ਬਿਨ੍ਹਾਂ ਕਿਸੇ ਲਾਭ ਦੇ, ਸਿੱਖਿਆ ਖੇਤਰ ਵਿੱਚ ਕੰਮ ਕਰ ਰਹੇ ਹਨ, ਨੂੰ 1 ਮਿਲੀਅਨ ਡਾਲਰਾਂ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਗ੍ਰਾਂਟ ਨਾਲ ਏ.ਸੀ.ਈ. (Adult and Community Education) ਅਧੀਨ ਆਉਂਦੇ 30 ਦੇ ਕਰੀਬ ਅਜਿਹੇ ਅਦਾਰਿਆਂ ਨੂੰ ਇਸ ਗ੍ਰਾਂਟ ਰਾਹੀਂ ਲਾਭ ਪਹੁੰਚਾਇਆ ਜਾਵੇਗਾ ਜੋ ਕਿ ਵਿਦਿਆਰਥੀਆਂ ਆਦਿ ਨੂੰ ਸਿੱਖਿਆ ਦੇ ਖੇਤਰ ਵਿੱਚ ਮਦਦ ਮੁਹੱਈਆ ਕਰਵਾਉਂਦੇ ਹਨ।
ਇਸ ਮਦਦ ਰਾਹੀਂ ਅਜਿਹੇ ਅਦਾਰੇ ਆਪਣੇ ਬੁਨਿਆਦੀ ਢਾਂਚੇ ਨੂੰ ਆਨਲਾਈਨ ਸਿੱਖਿਆ ਸੇਵਾਵਾਂ ਆਦਿ ਦੇਣ ਲਈ ਵੀਡੀਓ ਕਾਨਫਰੰਸਾਂ ਆਦਿ ਲਈ ਵਾਜਿਬ ਅਤੇ ਆਧੁਨਿਕ ਢੰਗ ਤਰੀਕਿਆਂ ਨਾਲ ਲੈਸ ਕਰ ਸਕਦੇ ਹਨ ਜਿਨ੍ਹਾਂ ਵਿੱਚ ਕਿ ਆਈ.ਟੀ. ਨਾਲ ਸਬੰਧਤ ਲੈਪਟਾਪ, ਸਾਫਟਵੇਅਰ ਆਦਿ ਸ਼ਾਮਿਲ ਹਨ।
ਨਾਰਥ ਕਾਸਟ ਕਮਿਊਨਿਟੀ ਕਾਲਜ ਦੇ ਕਾਰਜਕਾਰੀ ਅਫ਼ਸਰ ਕੇਟ ਕੈਂਪਸ਼ੈਲ ਨੇ ਸਰਕਾਰ ਦੀ ਇਸ ਮਦਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਉਤਮ ਕਾਰਜ ੲੈ ਅਤੇ ਇਸ ਵਾਸਤੇ ਅਸੀਂ ਸਰਕਾਰ ਦੇ ਧੰਨਵਾਦੀ ਹਾਂ।

Welcome to Punjabi Akhbar

Install Punjabi Akhbar
×
Enable Notifications    OK No thanks