ਨਿਊ ਸਾਊਥ ਵੇਲਜ਼ ਅੰਦਰ ਕਰੋਨਾ ਦੇ ਡਿੱਗ ਰਹੇ ਆਂਕੜੇ ਸੀਮਾਵਾਂ ਨੂੰ ਖੋਲ੍ਹਣ ਵਿੱਚ ਮਦਦਗਾਰ -ਜੈਸਿੰਟਾ ਐਲਨ

(ਦ ਏਜ ਮੁਤਾਬਿਕ) ਵਿਕਟੋਰੀਆ ਦੇ ਪਰਿਵਹਨ ਢਾਂਚੇ ਦੇ ਮੰਤਰੀ ਜੈਸਿੰਟਾ ਐਲਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਘੱਟ ਰਿਹਾ ਕਰੋਨਾ ਦੇ ਸਥਾਨਕ ਮਾਮਲਿਆਂ ਦੇ ਆਂਕੜਿਆਂ ਦੀ ਤਰਜ ਦਰਸਾਉਂਦੀ ਹੈ ਕਿ ਵਿਕਟੋਰੀਆ ਨਾਲ ਹੁਣ ਨਿਊ ਸਾਊਥ ਵੇਲਜ਼ ਦੀਆਂ ਸੀਮਾਵਾਂ ਉਪਰ ਲੱਗੀਆਂ ਪਾਬੰਧੀਆਂ ਨੂੰ ਘਟਾਉਣਾ ਸ਼ੁਰੂ ਕੀਤਾ ਜਾਵੇਗਾ ਅਤੇ ਜਲਦੀ ਹੀ ਇਨ੍ਹਾਂ ਬਾਰਡਰਾਂ ਨੂੰ ਮੁੜ ਤੋਂ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਹੀ ਇਸ ਬਾਰੇ ਵਿੱਚ ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਵੱਲੋਂ ਅਹਿਮ ਐਲਾਨ ਅਤੇ ਨਵੀਆਂ ਸੂਚਨਾਵਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਮੌਜੂਦਾ ਸਮੇਂ ਵਿੱਚ ਵਿਕਟੋਰੀਆ ਅੰਦਰ ਕੋਵਿਡ-19 ਦਾ ਇੱਕਲੋਤਾ ਮਾਮਲਾ ਹੋਟਲ ਕੁਆਰਨਟੀਨ ਦਾ ਹੀ ਹੈ ਅਤੇ ਇਹ ਵੀ ਆਸਟ੍ਰੇਲੀਆਈ ਓਪਨ ਨਾਲ ਸਬੰਧਤ ਨਹੀਂ ਹੈ।

Install Punjabi Akhbar App

Install
×