ਵਰਜਿਨ ਆਸਟ੍ਰੇਲੀਆਈ ਏਅਰਲਾਈਨਜ਼ ਦੇ ਰਾਬ ਸ਼ਾਰਪ ਨਿਊ ਸਾਊਥ ਵੇਲਜ਼ ਵਿੱਚ ਟ੍ਰਾਂਸਪੋਰਟੇਸ਼ਨ ਸੈਕਟਰੀ

ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਵਰਜਿਨ ਆਸਟ੍ਰੇਲੀਆਈ ਏਅਰਲਾਈਨਜ਼ ਦੇ ਸਾਬਕਾ ਸੀ.ਈ.ਓ. ਸ੍ਰੀ ਰਾਬ ਸ਼ਾਰਪ ਨੂੰ ਨਿਊ ਸਾਊਥ ਵੇਲਜ਼ ਵਿੱਚ ਟ੍ਰਾਂਸਪੋਰਟੇਸ਼ਨ ਸੈਕਟਰੀ ਦੇ ਅਹੁਦੇ ਉਪਰ ਤੈਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਰਪ, ਵਰਜਿਨ ਏਅਰਲਾਈਨਜ਼ ਵਿੱਚ ਬੀਤੇ 30 ਸਾਲਾਂ ਤੋਂ ਬਹੁਤ ਹੀ ਅਹਿਮ ਅਹੁਦਿਆਂ ਉਪਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਗ੍ਰਾਹਕ ਸੇਵਾਵਾਂ ਦੇ ਨਾਲ ਨਾਲ ਕਮਰਸ਼ਿਅਲ ਅਤੇ ਕਾਰਜਕਾਰੀ ਤਜੁਰਬੇ ਵੀ ਨਿਭਾਏ ਹਨ ਅਤੇ ਪੂਰਨ ਤੌਰ ਉਪਰ ਕਾਮਿਯਾਬੀ ਵੀ ਹਾਸਿਲ ਕੀਤੀ ਹੈ ਇਸ ਵਾਸਤੇ ਮੌਜੂਦਾ ਸਮੇਂ ਅੰਦਰ ਰਾਜ ਵਿੱਚਲੇ ਉਕਤ ਅਹੁਦੇ ਵੀਆਂ ਸੇਵਾਵਾਂ ਵਾਸਤੇ ਸਭ ਤੋਂ ਉਤਮ ਸ਼ਖ਼ਸੀਅਤ ਵੱਜੋਂ ਉਨ੍ਹਾਂ ਦਾ ਚੁਣਾਵ ਕੀਤਾ ਗਿਆ ਹੈ। ਸਾਰਿਆਂ ਨੂੰ ਯਕੀਨ ਹੈ ਕਿ ਉਨ੍ਹਾਂ ਦੀ ਦੂਰ-ਦ੍ਰਿਸ਼ਟੀ, ਡਿਜੀਟਲ ਤਜੁਰਬੇ, ਆਂਕੜਿਆਂ ਉਪਰ ਸਹੀ ਤਰੀਕਿਆ ਨਾਲ ਕੰਮਕਾਜ ਕਰਨ ਦਾ ਵਿਲੱਖਣ ਤਰੀਕਾ ਅਤੇ ਵੱਡੇ ਅਤੇ ਜਟਿਲ ਪ੍ਰਾਜੈਕਟਾਂ ਨੂੰ ਸਹੀਬੱਧਤਾ ਦੇ ਨਾਲ ਸਿਰੇ ਚੜ੍ਹਾਉਣਾ ਅਤੇ ਉਨ੍ਹਾਂ ਦੇ ਕੰਮਕਾਜ ਉਪਰ ਪੂਰੀ ਤਰ੍ਹਾਂ ਹਮੇਸ਼ਾ ਨਿਗਰਾਨ ਰਹਿਣਾ ਆਦਿ ਉਨ੍ਹਾਂ ਦੀਆਂ ਮੁੱਖ ਭੂਮਿਕਾਵਾਂ ਵਿੱਚੋਂ ਕੁੱਝ ਹਨ ਅਤੇ ਉਹ ਹੁਣ ਰਾਜ ਦੀ ਜਨਤਾ ਲਈ ਅਜਿਹੇ ਤਜੁਰਬਿਆਂ ਨਾਲ ਨਵੇਂ ਪ੍ਰਯੋਗਾਂ ਰਾਹੀਂ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਰਾਜ ਸਰਕਾਰ ਦੀਆਂ ਉਤਮ ਨੀਤੀਆਂ ਨੂੰ ਅਮਲੀ ਜਾਮਾ ਪਹਿਨਾਉਣ ਵਿੱਚ ਕਾਰਜਰਤ ਰਹਿਣਗੇ।
ਖੇਤਰੀ ਸੜਕ ਪਰਿਵਹਨ ਮੰਤਰੀ ਪੌਲ ਟੂਲੇ ਨੇ ਵੀ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਬਹੁਤ ਹੀ ਉਤਮ ਵਿਅਕਤੀ ਦਾ ਚੁਣਾਵ ਕੀਤਾ ਗਿਆ ਹੈ ਜੋ ਕਿ ਹਰ ਤਰਫੋਂ ਰਾਜ ਸਰਕਾਰ ਅਤੇ ਜਨਤਕ ਸੇਵਾਵਾਂ ਲਈ ਯੋਗ ਹੈ ਅਤੇ ਉਨ੍ਹਾਂ ਦੀਆਂ ਭਵਿੱਖ ਵਿੱਚ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਕਾਰਵਾਈਆਂ, ਸਭ ਵਾਸਤੇ ਹੀ ਨਵੀਆਂ ਰਾਹਾਂ ਖੋਲ੍ਹਣਗੀਆਂ।
ਸ੍ਰੀ ਸ਼ਾਰਪ ਨੇ ਵੀ ਆਪਣੇ ਭਾਵ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਸਨਮਾਨ ਵਾਸਤੇ ਰਾਜ ਸਰਕਾਰ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਦੇ ਯੋਗ ਸਮਿਝਿਆ ਅਤੇ ਹੁਣ ਉਹ ਅਪ੍ਰੈਲ ਦੀ 7 ਤਾਰੀਖ ਦਾ ਇੰਤਜ਼ਾਰ ਕਰ ਰਹੇ ਹਨ ਜਦੋਂ ਉਹ ਆਪਣਾ ਅਹੁਦਾ ਸੰਭਾਲਣਗੇ ਅਤੇ ਜਨਤਕ ਸੇਵਾਵਾਂ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।
ਇਸ ਤੋਂ ਇਲਾਵਾ ਰਾਜ ਸਰਕਾਰ ਨੇ ਇੱਕ ਹੋਰ ਫੈਸਲੇ ਵਿੱਚ ਦਰਸਾਇਆ ਹੈ ਕਿ ਸਿਡਨੀ ਮੈਟਰੋ ਬੋਰਡ ਨੇ ਸ੍ਰੀ ਪੀਟਰ ਰੀਡਨ ਪੀ.ਐਸ.ਐਮ. ਨੂੰ ਸਿਡਨੀ ਮੈਟਰੋ ਦੇ ਨਵੇਂ ਮੁੱਖ ਕਾਰਜਕਾਰੀ ਦੇ ਅਹੁਦੇ ਉਪਰ ਵੀ ਤਾਇਨਾਤ ਕਰ ਦਿੱਤਾ ਹੈ।

Install Punjabi Akhbar App

Install
×