ਨਿਊ ਸਾਊਥ ਵੇਲਜ਼ ਸਰਕਾਰ ਨੇ ਰੌਜ਼ਗਾਰ ਵਧਾਉਣ ਵਾਸਤੇ ਜਾਰੀ ਕੀਤਾ 100 ਮਿਲੀਅਨ ਡਾਲਰਾਂ ਦਾ ਫੰਡ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਰਾਜ ਵਿੱਚ ਇਸ ਵੇਲੇ ਉਤਪਾਦਕਾਂ ਦੇ ਤੌਰ ਤੇ ਅਤੇ ਬਾਹਰਲੇ ਦੇਸ਼ਾਂ ਆਦਿ ਨਾਲ ਆਯਾਤ-ਨਿਰਯਾਤ ਕਰ ਰਹੇ ਉਦਯੋਗਪਤੀਆਂ ਲਈ ਮਦਦ ਦੇ ਤੌਰ ਤੇ 10 ਮਿਲੀਅਨ ਡਾਲਰ ਤੱਕ ਦੀਆਂ ਗ੍ਰਾਂਟਾਂ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਅਜਿਹੇ ਉਦਯੋਗ-ਧੰਦੇ ਰਾਜ ਦੇ ਹੋਰ ਲੋਕਾਂ ਨੂੰ ਵੀ ਰੌਜ਼ਗਾਰ ਮੁਹੱਈਆ ਕਰਵਾ ਸਕਣ। ਇਸ ਵਾਸਤੇ ਸਰਕਾਰ ਨੇ 100 ਮਿਲੀਅਨ ਡਾਲਰ ਦਾ ਫੰਡ ਜਾਰੀ ਕਰਦਿਆਂ ਕਿਹਾ ਕਿ ਇਸ ਨਾਲ ਰੌਜ਼ਗਾਰਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਹੋਰ ਜ਼ਿਆਦਾ ਲੋਕ ਰਾਜ ਦੀ ਅਰਥ-ਵਿਵਸਥਾ ਨੂੰ ਵੀ ਸੁਧਾਰਨ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਉਕਤ ਰਵੱਈਏ ਕਾਰਨ ਘੱਟੋ ਘੱਟ 5,000 ਲੋਕਾਂ ਨੂੰ ਰੌਜ਼ਗਾਰ ਦੇ ਤਹਿਤ ਸਿੱਧੇ ਤੌਰ ਤੇ ਫਾਇਦਾ ਹੋਵੇਗਾ। ਇਸ ਵਾਸਤੇ 100,000 ਡਾਲਰਾਂ ਤੋਂ ਲੈ ਕੇ 10 ਮਿਲੀਅਨ ਡਾਲਰਾਂ ਤੱਕ ਦੀ ਗ੍ਰਾਂਟ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ -ਮੌਜੂਦਾ ਚਲ ਰਹੇ ਉਦਯੋਗਾਂ ਵਿੱਚ ਮਸ਼ੀਨਰੀ, ਬੁਨਿਆਦੀ ਢਾਂਚੇ, ਤਕਨਾਲੋਜੀ ਅਤੇ ਹੋਰ ਅਜਿਹੇ ਹੀ ਕਾਰਜਾਂ ਅੰਦਰ ਬਦਲਾਉ; ਮੌਜੂਦਾ ਉਦਯੋਗਾਂ ਜਾਂ ਕੰਮ-ਧੰਦਿਆਂ ਦੇ ਨਾਲ ਨਾਲ ਹੋਰ ਉਤਪਾਦਕ ਲਾਈਨ ਬਣਾਉਣੀ; ਰਾਜ ਦੇ ਅੰਦਰ ਜਾਂ ਹੋਰ ਰਾਜਾਂ ਅਤੇ ਦੇਸ਼ਾਂ ਨਾਲ ਬਿਜਨਸ ਕਰਨ ਵਾਲਿਆਂ ਲਈ ਮੋਜੂਦਾ ਸਥਿਤੀਆਂ ਨੂੰ ਹੋਰ ਉਸਾਰੂ ਰੂਪ ਵਿੱਚ ਵਧਾਉਣਾ; ਰਾਜ ਅੰਦਰ ਸੈਰ-ਸਪਾਟੇ ਦੇ ਉਦਯੋਗ ਨੂੰ ਵਧਾਉਣਾ ਤਾਂ ਜੋ ਹੋਰ ਸੈਲਾਨੀ ਰਾਜ ਅੰਦਰ ਆ ਜਾ ਸਕਣ; ਆਦਿ ਇਸ ਸਕੀਮ ਦਾ ਹਿੱਸਾ ਹਨ ਅਤੇ ਇਨ੍ਹਾਂ ਗ੍ਰਾਂਟਾਂ ਵਾਸਤੇ ਅਰਜ਼ੀਆਂ 2021 ਦੀ ਮਈ 14 ਤਾਰੀਖ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਤੇ ਜ਼ਿਆਦਾ ਜਾਣਕਾਰੀ ਵਾਸਤੇ www.investregionalnsw.com/RJCFund ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×