ਨਿਊ ਸਾਊਥ ਵੇਲਜ਼ ਵਿੱਚ ਨਵੀਆਂ ਪਾਬੰਧੀਆਂ ਦਾ ਐਲਾਨ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਰਾਜ ਦੇ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨਾਲ ਸਲਾਹ ਮਸ਼ਵਰੇ ਮਗਰੋਂ, ਹੁਣੇ ਹੁਣੇ ਕੀਤੇ ਐਲਾਨਨਾਮੇ ਰਾਹੀਂ ਗ੍ਰੇਟਰ ਸਿਡਨੀ ਦੇ ਖੇਤਰਾਂ ਜਿਨ੍ਹਾਂ ਵਿੱਚ ਕਿ ਸੈਂਟਰਲ ਕੋਸਟ, ਬਲੂ ਮਾਊਂਟੇਨ, ਵੋਲੋਨਗੌਂਗ ਅਤੇ ਸ਼ੈਲਹਾਰਬਰ ਆਦਿ ਇਲਾਕੇ ਸ਼ਾਮਿਲ ਹਨ, ਵਿੱਚ ਅੱਜ ਸ਼ਾਮ ਦੇ 5 ਵਜੇ ਤੋਂ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਇਜ਼ਾਫ਼ੇ ਦਾ ਐਲਾਨ ਕਰ ਦਿੱਤਾ ਹੈ। ਇਸ ਤਹਿਤ:
ਬਾਹਰਵਾਰ ਸਿਰਫ 2 ਲੋਕਾਂ ਨੂੰ ਹੀ ਇਕੱਠਿਆਂ ਹੋਣ ਦੀ ਇਜਾਜ਼ਤ ਹੈ; ਲੋਕਾਂ ਨੂੰ ਆਪਣੇ 10 ਕਿਲੋ ਮੀਟਰ ਦੇ ਦਾਇਰੇ ਵਿੱਚ ਹੀ ਰਹਿਣਾ ਹੋਵੇਗਾ; ਹਰ ਘਰ ਵਿਚੋਂ ਸਿਰਫ 1 ਵਿਅਕਤੀ ਜ਼ਰੂਰੀ ਕੰਮਾਂ ਆਦਿ ਲਈ ਬਾਹਰ ਜਾ ਸਕਦਾ ਹੈ; ਅੰਤਿਮ ਸੰਸਕਾਰ ਆਦਿ ਦੀਆਂ ਰਸਮਾਂ ਵਿੱਚ 10 ਵਿਅਕਤੀ ਹੀ ਸ਼ਾਮਿਲ ਹੋ ਸਕਦੇ ਹਨ (ਇਹ ਪਾਬੰਧੀ 11 ਜੁਲਾਈ ਤੋਂ ਸ਼ੁਰੂ ਹੋਵੇਗੀ)।
ਬਾਕੀ ਰਾਜ ਅੰਦਰ ਲਗਾਈਆਂ ਗਈਆਂ ਪਾਬੰਧੀਆਂ ਜਿਉਂ ਦੀਆਂ ਤਿਉਂ ਹੀ ਰਹਿਣਗੀਆਂ।
ਉਨ੍ਹਾਂ ਨੇ ਲੋਕਾਂ ਨੂੰ ਆਪਣੇ ਜ਼ਿਆਦਾ ਤੋਂ ਜ਼ਿਆਦਾ ਕਰੋਨਾ ਟੈਸਟ ਕਰਵਾਉਣ ਦੀ ਵੀ ਅਪੀਲ ਕੀਤੀ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks