ਟੈਕਸੀਆਂ ਅਤੇ ਯਾਤਰੀਆਂ ਲਈ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਨਵੀਂ ਐਪ ਜਾਰੀ

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਟੈਕਸੀ ਚਾਲਕਾਂ ਅਤੇ ਯਾਤਰੀਆਂ ਦੀ ਸਹੂਲਤ ਵਾਸਤੇ ਨਵੀਂ ਮੋਬਾਇਲ ਐਪ ਅਤੇ ਕਿਊ ਆਰ ਕੋਡ ਜਾਰੀ ਕੀਤੇ ਗਏ ਹਨ ਜਿਸ ਨਾਲ ਕਿ ਦੋਹਾਂ ਤਰਫਾਂ ਨੂੰ ਹੋਰ ਜ਼ਿਆਦਾ ਲਾਭ ਅਤੇ ਸਮੇਂ ਦੀ ਬਚਤ ਹੋਵੇਗੀ। ਗ੍ਰਾਹਕਾਂ ਦੀਆਂ ਸੇਵਾਵਾਂ ਦੇ ਵਿਭਾਗ ਦੇ ਮੰਤਰੀ ਸ੍ਰੀ ਵਿਕਟਰ ਡੋਮੀਨੈਲੋ ਨੈ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਕਤ ਤਕਨਾਲੋਜੀ ਨਾਲ ਪ੍ਰੀਮੀਅਰ, ਲੈਜੀਅਨ, ਜੀ.ਐਮ. ਕੇਬਜ਼ ਅਤੇ ਹੋਰ ਕੁੱਝ ਅਜਿਹੀਆਂ ਹੀ ਸੇਵਾਵਾਂ ਲਈ ਲਾਹੇਵੰਦ ਹੋਣਗੀਆਂ ਅਤੇ ਇਸ ਦੇ ਕਾਮਯਾਬ ਟ੍ਰਾਇਲ ਦੌਰਾਨ ਲੋਕ ਵੀ ਇਸ ਪ੍ਰਤੀ ਸੰਤੁਸ਼ਟੀ ਜਾਹਿਰ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਐਪ ਡ੍ਰਾਇਵਰ ਅਤੇ ਯਾਤਰੀ ਦੋਹਾਂ ਦੀ ਹੀ ਕੋਵਿਡ ਸੇਫਟੀ ਦਾ ਵੀ ਪੂਰਾ ਧਿਆਨ ਰੱਖਦੀ ਹੈ ਅਦੇ ਕਿਊ ਆਰ ਕੋਡ ਦੀ ਸਹਾਇਤਾ ਨਾਲ ਨਜ਼ਦੀਕੀ ਕੈਫੇਆਂ ਅਤੇ ਰੈਸਟੋਰੈਂਟਾਂ ਤੋਂ ਟੈਕਸੀ ਦਾ ਕਿਊ ਆਰ ਕੋਡ ਸਕੈਨ ਕਰਨ ਵਿੱਚ ਆਸਾਨੀ ਹੁੰਦੀ ਹੈ ਅਤੇ ਸਮੇਂ ਦੀ ਬਚਤ ਵੀ। ਇਸ ਐਪ ਦਾ ਕੋਈ ਖਰਚਾ ਨਹੀਂ ਅਤੇ ਇਹ ਬਿਲਕੁਲ ਮੁਫਤ ਹੈ।
ਇਸ ਐਪ ਕੀ ਚੈਕ-ਇਨ ਸਰਵਿਸ ਆਪ ਮੁਹਾਰੇ ਹੀ ਸਮਾਂ, ਤਾਰੀਖ, ਥਾਂ ਆਦਿ ਨੂੰ ਟਰੇਸ ਕਰਕੇ ਸਟੋਰ ਕਰ ਲੈਂਦੀ ਹੈ ਅਤੇ ਇਹ ਡਾਟਾ 28 ਦਿਨਾਂ ਤੱਕ ਸਟੋਰ ਕਰਕੇ ਰੱਖਿਆ ਵੀ ਜਾ ਸਕਦਾ ਹੈ। ਇਸ ਐਪ ਨੂੰ ਹੁਣ ਤੱਕ 13,500 ਲੋਕਾਂ ਨੇ ਡਾਊਨਲੋਡ ਕੀਤਾ ਹੈ ਅਤੇ ਇਸ ਦੀ ਸਕੈਨਿੰਗ ਅੰਦਰ ਹੁਣ ਤੱਕ ਇੱਕ ਮਿਲੀਅਨ ਯਾਤਰੀ ਆ ਵੀ ਚੁਕੇ ਹਨ ਅਤੇ 94% ‘ਥਮਜ਼ਅਪ’ ਇਸਨੂੰ ਹੁਣ ਤੱਕ ਮਿਲ ਵੀ ਚੁਕੇ ਹਨ।

Install Punjabi Akhbar App

Install
×