ਨਿਊ ਸਾਊਥ ਵੇਲਜ਼ ਵਿੱਚ ਸ਼ੁਰੂ ਹੋਈ ਨਵੇਂ ਐਂਬੂਲੈਂਸ ਸੇਵਾ

ਆਪਾਤਕਾਲੀਨ ਸਥਿਤੀਆਂ ਵਿੱਚ ਹੀ “000” ਤੇ ਕਰੋ ਕਾਲ

ਰਾਜ ਭਰ ਵਿੱਚ ਬੀਤੇ ਕਈ ਮਹੀਨਿਆਂ ਤੋਂ ਆਵਾਜ਼ ਉਠ ਰਹੀ ਸੀ ਕਿ ਰਾਜ ਵਿੱਚ ਐਂਬੂਲੈਂਸਾਂ ਅਤੇ ਹੋਰ ਸਟਾਫ ਮੈਂਬਰਾਂ ਦੀ ਘਾਟ ਦੇ ਚਲਦਿਆਂ ਜੇਕਰ ਕਰੋਨਾ ਦਾ ਹੋਰ ਹਮਲਾ ਹੁੰਦਾ ਹੈ ਤਾਂ ਮਾਮਲਿਆਂ ਦੇ ਵਧਣ ਕਾਰਨ ਪਹਿਲਾਂ ਤੋਂ ਹੀ ਪੈਦਾ ਹੋ ਰਹੀ ਉਕਤ ਘਾਟ, ਨੁਕਸਾਨ ਦਾ ਕਾਰਨ ਬਣ ਸਕਦੀ ਹੈ, ਦੇ ਮੱਦੇਨਜ਼ਰ ਇੱਕ ਨਵੀਂ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਵਾਸਤੇ 000 ਤੇ ਕਾਲ ਕੀਤੀ ਜਾ ਸਕਦੀ ਹੈ।
ਆਸਟ੍ਰੇਲੀਆਈ ਪੈਰਾਮੈਡਿਕਸ ਐਸੋਸਿਏਸ਼ਨ ਦੇ ਬਰੈਟ ਸਿੰਪਸਨ ਨੇ ਕਿਹਾ ਕਿ ਕਰੋਨਾ ਦੇ ਮਰੀਜ਼ਾਂ ਦਾ ਆਂਕੜਾ ਵੱਧਣ ਕਾਰਨ ਇਨ੍ਹਾਂ ਤੋਂ ਇਲਾਵਾ ਹੋਰਨਾਂ ਮਰੀਜ਼ਾਂ ਨੂੰ ਵੀ 4 ਤੋਂ 6 ਘੰਟਿਆਂ ਤੱਕ ਐਂਬੂਲੈਂਸ ਦਾ ਇੰਤਜ਼ਾਰ ਕਰਨਾ ਪੈ ਰਿਹਾ ਸੀ ਅਤੇ ਇਸ ਵਿੱਚ ਅਜਿਹੇ ਮਰੀਜ਼ ਵੀ ਸ਼ਾਮਿਲ ਹਨ ਜਿਨ੍ਹਾਂ ਨੂੰ ਕਿ ਸਟਰੋਕ, ਹਾਰਟ ਅਟੈਕ ਅਤੇ ਜਾਂ ਫੇਰ ਸਾਹ ਘੁਟਣ ਸਬੰਧੀ ਜਾਨ ਲੇਵਾ ਅਟੈਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਿਹਤ ਅਧਿਕਾਰੀਆਂ ਨੇ ਲੋਕਾਂ ਅੱਗੇ ਮੁੜ ਤੋਂ ਅਪੀਲ ਕੀਤੀ ਹੈ ਕਿ ਲੋੜ ਪੈਣ ਤੇ ਸਿਰਫ ਆਪਾਤਕਾਲੀਨ ਸਥਿਤੀਆਂ ਵਿੱਚ ਹੀ ਸਿਹਤ ਕਰਮੀਆਂ ਕੋਲੋਂ ਮਦਦ ਮੰਗੀ ਜਾਵੇ ਅਤੇ ਬਿਨ੍ਹਾਂ ਵਜ੍ਹਾ ਭੀੜ ਦਾ ਹਿੱਸਾ ਨਾ ਬਣਿਆ ਜਾਵੇ।

Install Punjabi Akhbar App

Install
×