ਨਿਊ ਸਾਊਥ ਵੇਲਜ਼ ਵਿੱਚ ਖੇਤੀ ਦੇ ਕੰਮਾਂ ਲਈ ਕਿਸਾਨਾਂ ਵਾਸਤੇ ਬਾਹਰੀ ਕਾਮਿਆਂ ਦੀ ਹੋਰ ਮਦਦ

ਰਾਜ ਦੇ ਖੇਤੀਬਾੜੀ ਮੰਤਰੀ -ਐਡਮ ਮਾਰਸ਼ਲ, ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਖੇਤੀਬਾੜੀ ਲਈ ਕਿਸਾਨਾਂ ਦੀ ਮਦਦ ਕਰਨ ਵਾਸਤੇ ਪਹਿਲਾਂ ਜਿਹੜੇ 2000 ਬਾਹਰੀ ਦੇਸ਼ਾਂ ਦੇ ਕਾਮਿਆਂ ਦਾ ਐਲਾਨ ਕੀਤਾ ਹੈ, ਉਸ ਵਿੱਚ 500 ਦਾ ਇਜ਼ਾਫਾ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਹੋਰ ਵੀ ਮਦਦ ਮਿਲੇਗੀ ਅਤੇ ਕਾਮਿਆਂ ਨੂੰ ਰੌਜ਼ਗਾਰ ਪ੍ਰਾਪਤ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਸੇ ਮਹੀਨੇ ਵੈਨੂਆਟੂ ਅਤੇ ਸੋਲੋਮਨ ਟਾਪੂਆਂ ਤੋਂ 306 ਖੇਤੀਬਾੜੀ ਦੇ ਖੇਤਰ ਲਈ ਅਜਿਹੇ ਹੀ ਕਾਮੇ ਆ ਰਹੇ ਹਨ ਅਤੇ ਇਸ ਦੇ ਨਾਲ ਹੀ 175 ਕਾਮੇ ਟੌਂਗਾ ਤੋਂ ਵੀ ਆ ਰਹੇ ਹਨ। ਇਹ ਸਭ ਪਹਿਲਾਂ ਤੋਂ ਇੱਥੇ ਮੌਜੂਦ 2000 ਤੋਂ ਵੀ ਜ਼ਿਆਦਾ ਬਾਹਰੀ ਦੇਸ਼ਾਂ ਤੋਂ ਆਏ ਕਾਮਿਆਂ ਨਾਲ ਕਿਸਾਨਾਂ ਦੀ ਮਦਦ ਵਿੱਚ ਆਪਣਾ ਸਹਿਯੋਗ ਦੇਣਗੇ।
ਉਨ੍ਹਾਂ ਕਿਹਾ ਕਿ ਨਵੇਂ ਆਗਮਨ ਕਰ ਰਹੇ ਖੇਤੀਬਾੜੀ ਕਾਮਿਆਂ ਲਈ ਉਨ੍ਹਾਂ ਦੇ ਦੇਸ਼ ਵਿੱਚ ਅਤੇ ਜਾਂ ਫੇਰ ਇੱਥੇ ਆ ਕੇ ਖੇਤਾਂ ਵਿੱਚ ਹੀ ਕੁਆਰਨਟੀਨ ਕੀਤਾ ਜਾਵੇਗਾ ਅਤੇ ਇਸ ਵਾਸਤੇ ਈਸਟ ਕੋਸਟ ਐਗਰੀਕਲਚਰਲ ਲੇਬਰ ਟਾਸਕ ਫੋਰਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Install Punjabi Akhbar App

Install
×