ਕ੍ਰਿਸਮਿਸ ਮੌਕੇ ਤੇ ਪਾਰਟੀਆਂ ਕਰਨ ਵਾਲਿਆਂ ਨੂੰ ਸਖ਼ਤ ਹਦਾਇਤਾਂ -ਸਜ਼ਾ ਦੇ ਤੌਰ ਤੇ ਕੀਤਾ ਜਾ ਸਕਦਾ ਹੈ 5 ਸਾਲ ਲਈ ਬੈਨ

(ਦ ਏਜ ਮੁਤਾਬਿਕ) ਬੈਟਰ ਰੈਗੁਲੇਸ਼ਨ ਅਤੇ ਇਨੋਵੇਸ਼ਨ ਵਿਭਾਗਾਂ ਦੇ ਮੰਤਰੀ, ਸ੍ਰੀ ਕੇਵਿਨ ਐਂਡਰਸਨ ਅਨੁਸਾਰ, ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਅਜਿਹੇ ਲੋਕਾਂ ਨੂੰ ਸਖ਼ਤ ਹਦਾਇਤਾਂ ਕੀਤੀਆਂ ਹਨ ਜੋ ਕਿ ਕ੍ਰਿਸਮਿਸ ਦੇ ਨੇੜੇ ਤੇੜੇ ਘਰਾਂ ਅੰਦਰ ਪਾਰਟੀਆਂ ਕਰਦੇ ਹਨ ਅਤੇ ਫਜ਼ੂਲ ਦਾ ਰੌਲ਼ਾ-ਰੱਪਾ ਪਾ ਕੇ ਆਂਢੀਆਂ ਗੁਆਂਢੀਆਂ ਨੂੰ ਵੀ ਪ੍ਰੇਸ਼ਾਨ ਕਰਦੇ ਹਨ ਅਤੇ ਖਾਸ ਕਰ ਕੇ ਕਿਰਾਏ ਦੇ ਘਰਾਂ ਅੰਦਰ ਤੋੜ-ਭੰਨ ਕੀ ਕਰ ਜਾਂਦੇ ਹਨ, ਅਤੇ ਜੇਕਰ ਅਜਿਹੀਆਂ ਹਰਕਤਾਂ ਕਰਦਿਆਂ ਜੇਕਰ ਕੋਈ ਪੁਲਿਸ ਪ੍ਰਸ਼ਾਸਨ ਦੇ ਹੱਥੀਂ ਚੜ੍ਹ ਗਿਆ ਤਾਂ ਭਾਰੀ ਜੁਰਮਾਨੇ ਦੇ ਨਾਲ ਨਾਲ 5 ਸਾਲਾਂ ਲਈ ‘ਕਾਲੀ ਸੂਚੀ’ ਵੀ ਉਸਦਾ ਨਾਮ ਪਾਇਆ ਜਾ ਸਕਦਾ ਹੈ। ਹਦਾਇਤਾਂ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੋਹਾਂ ਲਈ ਹੀ ਹਨ। ਦਿਸੰਬਰ ਦੀ 18 ਤਾਰੀਖ ਤੋਂ ਉਕਤ ਹਦਾਇਤਾਂ ਲਾਗੂ ਹੋ ਜਾਣਗੀਆਂ ਅਤੇ ਪੁਲਿਸ ਅਤੇ ਸੁਰੱਖਿਆ ਬਲ਼ਾਂ ਨੂੰ ਕਾਨੂੰਨ ਦੇ ਤਹਿਤ ਕਾਰਵਾਈ ਦੀ ਪੂਰਨ ਆਜ਼ਾਦੀ ਹੋਵੇਗੀ। ਕਿਉਂਕਿ ਇਸ ਸੀਜ਼ਨ ਵਿੱਚ ਬਹੁਤ ਸਾਰੇ ਲੋਕ ਅਜਿਹ ਵੀ ਹੁੰਦੇ ਹਨ ਜੋ ਕਿ ਮਹਿਜ਼ ਛੁੱਟੀਆਂ ਮਨਾਉਣ ਖਾਤਰ ਘਰਾਂ ਅਤੇ ਫਲੈਟਾਂ ਨੂੰ ਥੋੜ੍ਹੇ ਸਮੇਂ ਲਈ ਕਿਰਾਏ ਤੇ ਲੈ ਲੈਂਦੇ ਹਨ ਅਤੇ ਫੇਰ ਹੱਲਾ-ਗੁੱਲਾ ਮਚਾ ਕੇ, ਤੋੜ-ਭੰਨ੍ਹ ਕਰਕੇ ਇੱਥੋਂ ਚਲੇ ਜਾਂਦੇ ਹਨ। ਮਕਾਨ ਮਾਲਕਾਂ ਨੇ ਵੀ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ ਹੈ ਅਤੇ ਪੂਰਾ ਕਿਰਾਇਆ -ਤੋੜ-ਭੰਨ੍ਹ ਸਮੇਤ ਪਹਿਲਾਂ ਤੋਂ ਹੀ ਵਸੂਲਿਆ ਹੁੰਦਾ ਹੈ ਅਤੇ ਜਾਂ ਫੇਰ ਬਾਅਦ ਵਿੱਚ ਉਹ (ਮਕਾਨ ਮਾਲਕ) ਨੁਕਸਾਨ ਆਪ ਹੀ ਸਮੇਟਦੇ ਹਨ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਹਾਲ ਦੀ ਘੜੀ ਬਾਹਰੀ ਰਾਜਾਂ ਅਤੇ ਦੇਸ਼ਾਂ ਤੋਂ ਆਉਣ ਵਾਲਿਆਂ ਲਈ ਤਾਂ ਪਾਬੰਧੀਆਂ ਲਾਗੂ ਹੀ ਹਨ ਅਤੇ ਅਜਿਹੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਅਤੇ ਕਾਲੀ ਸੂਚੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ -ਭਾਵੇਂ ਉਹ ਕਿਰਾਏਦਾਰ ਹੋਵੇ ਅਤੇ ਜਾਂ ਫੇਰ ਮਕਾਨ ਮਾਲਿਕ।

Install Punjabi Akhbar App

Install
×