ਘਰੇਲੂ ਹਿੰਸਾ ਦੇ ਸ਼ਿਕਾਰ ਪੀੜਿਤਾਂ ਨੂੰ ਸਰਕਾਰ ਵੱਲੋਂ ਰਿਹਾਇਸ਼ੀ ਘਰਾਂ ਦਾ ਆਸਰਾ

(ਨਿਊ ਸਾਊਥ ਵੇਲਜ਼ – ਮੰਤਰੀ ਮਾਰਕ ਸਪੀਕਮੈਨ)

ਨਿਊ ਸਾਊਥ ਵੇਲਜ਼ ਸਰਕਾਰ ਨੇ 1000 ਤੋਂ ਵੀ ਜ਼ਿਆਦਾ ਅਜਿਹੇ ਪਰਵਾਰਕ ਮੈਂਬਰ ਜੋ ਕਿ ਕਿਸੇ ਨਾ ਕਿਸੇ ਤਰ੍ਹਾਂ ਦੀ ਘਰੇਲੂ ਹਿੰਸਾ ਅਤੇ ਲੜਾਈ ਝਗੜੇ ਦੇ ਪੀੜਿਤ ਹਨ ਅਤੇ ਕੋਵਿਡ-19 ਦੀ ਬਿਮਾਰੀ ਦੇ ਹਮਲੇ ਤੋਂ ਹੀ ਆਪਣੇ ਘਰ-ਬਾਹਰ ਛੱਡਣ ਲਈ ਮਜਬੂਰ ਹੋ ਗਏ ਸਨ, ਲਈ ਸਰਕਾਰ ਵੱਲੋਂ ਸੁਰੱਖਿਅਤ ਰਿਹਾਇਸ਼ੀ ਮਕਾਨ ਮੁਹੱਈਆ ਕਰਵਾਏ ਗਏ ਹਨ ਅਤੇ ਅਜਿਹੇ ਲੋਕ ਆਰਾਮ ਦੇ ਨਾਲ ਇਨ੍ਹਾਂ ਘਰਾਂ ਵਿੱਚ ਆਪਣਾ ਗੁਜ਼ਰ-ਬਸ਼ਰ ਕਰ ਰਹੇ ਹਨ। ਸਰਕਾਰ ਦੇ ‘ਰੈਂਟਲ ਅਸਿਸਟੈਂਸ ਪ੍ਰੋਗਰਾਮ’ ਦੇ ਤਹਿਤ ਅਜਿਹੇ ਪ੍ਰਾਜੈਕਟ ਚਲਾਏ ਜਾ ਰਹੇ ਹਨ। ਸਬੰਧਤ ਵਿਭਾਗਾਂ ਦੇ ਮੰਤਰੀ ਗੈਰਥ ਵਾਰਡ ਅਨੁਸਾਰ, ਘਰੋਂ ਬੇ-ਘਰ ਹੋਏ ਅਜਿਹੇ ਲੋਕ ਤਾਂ ਗਲੀਆਂ ਵਿੱਚ ਰੁਲਣ ਲਈ ਹੀ ਮਜਬੂਰ ਹੋ ਜਾਂਦੇ ਜੇਕਰ ਸਰਕਾਰ ਦੀ ਉਕਤ ਸਕੀਮ ਅਧੀਨ ਬਣਾਏ ਗਏ ਆਸਰਿਆਂ ਅਤੇ ਮਦਦ ਨਾਲ ਇਨ੍ਹਾਂ ਨੂੰ ਸਹਾਰਾ ਨਾ ਮਿਲਦਾ। ਸਰਕਾਰ ਵੱਲੋਂ ਅਜਿਹੇ ਪੀੜਿਤਾਂ ਨੂੰ ਨਾ ਕੇਵਲ ਸਸਤੇ, ਆਰਾਮਦਾਇਕ ਅਤੇ ਸੁਰੱਖਿਅਤ ਘਰ ਹੀ ਦਿਵਾਏ ਜਾ ਰਹੇ ਹਨ ਸਗੋਂ ਇਨ੍ਹਾਂ ਵਿਅਕਤੀਆਂ ਦੇ ਕੰਮ-ਧੰਦਿਆਂ ਅਤੇ ਰੌਜ਼ਗਾਰ ਸਬੰਧੀ ਨੌਕਰੀਆਂ ਆਦਿ ਦਾ ਇੰਤਜ਼ਾਮ ਕਰਨ ਤਹਿਤ ਪੂਰੀ ਜਾਣਕਾਰੀ ਇਨ੍ਹਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਅਜਿਹੇ ਪ੍ਰਾਜੈਕਟਾਂ ਲਈ ਸਰਕਾਰ ਨੈ 20 ਮਿਲੀਅਨ ਡਾਲਰਾਂ ਦਾ ਬਜਟ ਸੁਰੱਖਿਅਤ ਕੀਤਾ ਹੋਇਆ ਹੈ ਅਤੇ ਰਾਜ ਵਿੱਚ ਬਹੁਤ ਸਾਰੇ ਲੋਕ ਇਸ ਪ੍ਰਾਜੈਕਟ ਤਹਿਤ ਲਾਭ ਹਾਸਿਲ ਕਰ ਰਹੇ ਹਨ। ਪੀੜਿਤ ਲੋਕਾਂ ਦੀ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ, ਚੰਗੀ ਸਿਹਤ ਦਾ ਧਿਆਨ ਅਤੇ ਹੋਰ ਵੀ ਲੋੜੀਂਦੀਆਂ ਗੱਲਾਂ ਵੱਲ ਸਰਕਾਰ ਵੱਲੋਂ ਪੂਰੀ ਤਵੱਜੋ ਦਿੱਤੀ ਜਾ ਰਹੀ ਹੈ। ਅਟਾਰਨੀ ਜਨਰਲ ਅਤੇ ਘਰੇਲੂ ਹਿੰਸਾ ਸਬੰਧੀ ਵਿਭਾਗਾਂ ਦੇ ਮੰਤਰੀ ਮਾਰਕ ਸਪੀਕਮੈਨ ਦੇ ਦੱਸਣ ਅਨੁਸਾਰ ਅਜਿਹੇ ਹਾਲਤਾਂ ਵਿੱਚ ਖਾਸ ਕਰਕੇ ਔਰਤਾਂ ਨੂੰ ਅ-ਸੁਰੱਖਿਅਤ ਥਾਵਾਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉਪਰ ਪਹੁੰਚਾਇਆ ਜਾਂਦਾ ਹੈ ਅਤੇ ਸਰਕਾਰ ਨੇ ਕੋਵਿਡ-19 ਦੇ ਚਲਦਿਆਂ ਵੀ ਅਜਿਹੀਆਂ ਕਈ ਔਰਤਾਂ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਡਰ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਬਾਹਰ ਸੁਰੱਖਿਅਤ ਥਾਵਾਂ ਉਪਰ ਆਸਰਾ ਦਿਵਾਇਆ ਹੈ। ਅਜਿਹੇੋ ਕਿਸੇ ਵੀ ਤਰ੍ਹਾਂ ਦੇ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਖ਼ਬਰ ਦੇਣ ਵਾਸਤੇ 1800 RESPECT (1800 737 732), ਰਾਜ ਦੀ ਘਰੇਲੂ ਹਿੰਸਾ ਲਾਈਨ (1800 65 6463) ਉਪਰ ਅਤੇ ਆਦਮੀਆਂ ਲਈ (1300 766 491) ਅਤੇ ਆਪਾਤਕਾਲੀਨ ਮਦਦ ਲਈ ਜਾਂ ਕਿਸੇ ਕਿਸਮ ਦੇ ਖ਼ਤਰੇ ਵਿੱਚ ਫੱਸ ਜਾਣ ਕਾਰਨ ਮਦਦ ਲੈਣ ਵਾਸਤੇ 000 ਉਪਰ ਸੰਪਰਕ ਸਾਧਿਆ ਜਾ ਸਕਦਾ ਹੈ।

Install Punjabi Akhbar App

Install
×