ਨਿਊ ਸਾਊਥ ਵੇਲਜ਼ ਅੰਦਰ ਹੋਵੇਗਾ ਐਮ.ਆਰ.ਐਨ.ਏ. ਵੈਕਸੀਨ ਦਾ ਉਤਪਾਦਨ ਅਤੇ ਚਲਨ -ਗਲੈਡੀਜ਼ ਬਰਜਿਕਲੀਅਨ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ, ਸਿਹਤ ਮੰਤਰੀ ਬਰੈਡ ਹੈਜ਼ਰਡ ਅਤੇ ਨਿਊ ਸਾਊਥ ਵੇਲਜ਼ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਬੀਤੇ ਕੱਲ੍ਹ ਰਾਜ ਅੰਦਰ ਐਮ.ਆਰ.ਐਨ.ਏ. ਵੈਕਸੀਨ (messenger RNA (mRNA)) ਦੇ ਉਤਪਾਦਨ ਲਈ ਮਾਹਿਰਾਂ ਨੂੰ ਮਿਲੇ ਜਿਨ੍ਹਾਂ ਵਿੱਚ ਕਿ ਨਿਊ ਸਾਊਥ ਵੇਲਜ਼ ਮੁੱਖ ਵਿਗਿਆਨਿਕ ਹਗ ਡੂਰੈਂਟ ਵ੍ਹਾਈਟ ਵੀ ਸ਼ਾਮਿਲ ਸਨ ਅਤੇ ਰਾਜ ਅੰਦਰ ਉਕਤ ਵੈਕਸੀਨ ਦੇ ਉਤਪਾਦਨ ਲਈ ਵਿਚਾਰ ਵਟਾਂਦਰਾ ਕੀਤਾ। ਇਸ ਵਾਸਤੇ ਪ੍ਰੀਮੀਅਰ ਨੇ ਰਾਜ ਅੰਦਰ ਹੀ ਉਕਤ ਤਕਨਾਲੋਜੀ ਰਾਹੀਂ ਉਤਪਾਦਕਤਾ ਦੇ ਨਾਲ ਨਾਲ ਖੋਜ ਕੇਂਦਰਾਂ ਦੇ ਖੋਲ੍ਹੇ ਜਾਣ ਦਾ ਵੀ ਐਲਾਨ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਫਾਈਜ਼ਰ ਅਤੇ ਮੋਡਰਨਾ, ਦੋਹੇਂ ਹੀ ਉਕਤ ਤਕਨਾਲੋਜੀ ਦਾ ਇਸਤੇਮਾਲ ਕਰ ਰਹੇ ਹਨ ਪਰੰਤੂ ਆਸਟ੍ਰੇਲੀਆ ਅੰਦਰ ਹਾਲ ਦੀ ਘੜੀ ਅਜਿਹੀਆਂ ਸੁਵਿਧਾਵਾਂ ਉਪਲੱਭਧ ਨਹੀਂ ਹਨ।
ਪ੍ਰੀਮੀਅਰ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਨਿਜੀ ਖੇਤਰ ਅਤੇ ਰਾਜ ਸਰਕਾਰ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਉਕਤ ਤਕਨਾਲੋਜੀ ਦੇ ਤਹਿਤ ਰਾਜ, ਦੇਸ਼ ਅਤੇ ਦੁਨੀਆ ਅੰਦਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਦਾ ਇਲਾਜ ਲੱਭਣ ਵਾਸਤੇ ਹਰ ਸੰਭਵ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਕਿ ਮਨੁੱਖਤਾ ਦੀ ਜੀਵਨ ਸ਼ੈਲੀ ਬਦਲ ਸਕੇ ਅਤੇ ਜਨਤਕ ਤੌਰ ਤੇ ਅਜਿਹੀਆਂ ਮਾਰੂ ਬਿਮਾਰੀਆਂ ਦੇ ਰਾਹੀਂ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼ ਰਾਜ ਅੰਦਰ ਹਰ ਤਰ੍ਹਾਂ ਦੀ ਵਰਕਫੋਰਸ ਮੌਜੂਦ ਹੈ ਭਾਵੇਂ ਵਿਗਿਆਨਿਕ ਪੱਧਰ ਉਪਰ ਹੋਵੇ ਅਤੇ ਜਾਂ ਫੇਰ ਸਰੀਰਿਕ ਅਤੇ ਮਾਨਸਿਕ ਤੌਰ ਤੇ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੋਵੇ, ਅਤੇ ਇਨ੍ਹਾਂ ਨਾਲ ਰਾਜ ਅੰਦਰ ਹੀ ਵਿਸ਼ਵ-ਪੱਧਰ ਉਪਰ ਅਜਿਹੀਆਂ ਤਕਨੀਕਾਂ ਰਾਹੀਂ ਆਧੂਨਿਕ ਪੱਧਰ ਦੀਆਂ ਵੈਕਸੀਨਾਂ ਦੀ ਖੋਜ ਅਤੇ ਉਤਪਾਦਨ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਉਕਤ ਤਕਨਾਲੋਜੀ ਰਾਹੀਂ ਮਨੁੱਖੀ ਸਰੀਰ ਅੰਦਰ ਸੈਲਾਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਜਾ ਸਕਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਲੜਨ ਲਈ ਕਿਹੋ ਜਿਹੇ ਪ੍ਰੋਟੀਨ ਆਦਿ ਦਾ ਉਤਪਾਦਨ ਕੀਤਾ ਜਾਵੇ ਅਤੇ ਇਹ ਹਥਿਆਰ ਅਗਲੀ ਪੀੜ੍ਹੀਆਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਸਕਦੇ ਹਨ।
ਡਾ. ਪ੍ਰੋਫੈਸਰ ਡੂਰੈਂਟ ਵ੍ਹਾਈਨ ਨੇ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਹਮੇਸ਼ਾ ਹੀ ਦਵਾਈਆਂ ਆਦਿ ਦੇ ਉਤਪਾਦਨ ਵਿੱਚ ਮੂਹਰੀ ਰਿਹਾ ਹੈ ਅਤੇ ਜੀਨ ਥੈਰੇਪੀ, ਜੀਨ ਸੈਲ ਮੋਡੀਫਾਈ ਥੈਰੇਪੀ ਅਤੇ ਆਰ.ਐਨ.ਏ. ਥੈਰੇਪੀ ਆਦਿ ਲਈ ਸਾਡਾ ਬਹੁਤ ਵੱਡਾ ਅਤੇ ਜ਼ਿਆਦਾ ਤਜੁਰਬਾ ਰਿਹਾ ਹੈ ਅਤੇ ਇਸ ਦੇ ਤਹਿਤ ਬਹੁਤ ਸਾਰਾ ਅਜਿਹਾ ਕੰਮ ਕੀਤਾ ਜਾ ਸਕਦਾ ਹੈ ਜਿਸ ਨਾਲ ਕਿ ਆਉਣ ਵਾਲੀਆਂ ਅਗਲੀਆਂ ਪੀੜ੍ਹੀਆਂ ਨੂੰ ਬਹੁਤ ਫਾਇਦਾ ਹੋਵੇਗਾ।

Install Punjabi Akhbar App

Install
×