ਨਿਊ ਸਾਊਥ ਵੇਲਜ਼ ਦੇ ਸਥਾਨਕ ਕੁੱਝ ਇਲਾਕਿਆਂ ਵਿੱਚੋਂ ਚੁਕਿਆ ਗਿਆ ਲਾਕਡਾਊਨ

ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਹੈ ਕਿ ਸਿਡਨੀ ਦੇ ਖੇਤਰਾਂ (ਬੇਅਸਾਈਡ, ਬਲੈਕਟਾਊਨ, ਬਰਵੁੱਡ, ਕੈਂਪਬਲਟਾਊਨ, ਕੈਂਟਰਬਰੀ ਬੈਂਕਸਟਾਊਨ, ਕੰਬਰਲੈਂਡ, ਫੇਅਰਫੀਲਡ, ਜੋਰਜਿਸ ਰਿਵਰ, ਲਿਵਰਪੂਲ, ਪੈਰਾਮਾਟਾ, ਸਟਾਰਥਫੀਲਡ, ਪੈਨਰਿਥ ਦੇ ਸਬਅਰਬ (ਕੈਡਨਜ਼, ਕਲੇਰਮੌਂਟ ਮੀਡੋਜ਼, ਕੋਲੀਟਨ, ਅਰਸਕਿਨ ਪਾਰਕ, ਕੈਂਪਸ ਕਰੀਕ, ਕਿੰਗਜ਼ਵੁੱਡ, ਮਾਊਂਟ ਵਰਨਨ, ਉਤਰੀ ਸੇਂਟ ਮੇਰੀਜ਼, ਅਰਚਰਡ ਹਿਲ, ਆਕਸਿਲ ਪਾਰਕ, ਸੇਂਟ ਕਲੇਅਰ ਅਤੇ ਸੇਂਟ ਮੇਰੀ)) ਵਿਚੋਂ ਲਾਕਡਾਊਨ ਹਟਾ ਲਿਆ ਗਿਆ ਹੈ ਅਤੇ ਹਾਲੇ ਵੀ ਲੋਕਾਂ ਨੂੰ ਪੂਰਨ ਅਹਿਤਿਆਦ ਵਰਤਣ ਦੀਆਂ ਤਾਕੀਦਾਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ।
ਜ਼ਿਆਦਾ ਅਤੇ ਨਵੀਆਂ ਜਾਣਕਾਰੀਆਂ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×