ਨਿਊ ਸਾਊਥ ਵੇਲਜ਼ ਵਿਚਲੇ ਲੇਬਰ ਅਤੇ ਗ੍ਰੀਨ ਪਾਰਟੀ ਦੇ ਕਾਰਕੁਨ, ਬੁਸ਼ਫਾਇਰ ਦੇ ਪੀੜਿਤਾਂ ਨੂੰ ਮਦਦ ਵਿੱਚ ਪਾ ਰਹੇ ਹਨ ਅੜਿੱਕੇ -ਵਧੀਕ ਪ੍ਰੀਮੀਅਰ

ਨਿਊ ਸਾਊਥ ਵੇਲਜ਼ ਰਾਜ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਇੱਕ ਅਹਿਮ ਜਾਣਕਾਰੀ ਵਿੱਚ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਰਾਜ ਸਰਕਾਰ ਆਪਣੇ 250 ਮਿਲੀਅਨ ਡਾਲਰਾਂ ਦੇ ਫੰਡ ਨਾਲ ਅਜਿਹੇ ਲੋਕਾਂ ਦੀ ਸਿੱਧੀ ਮਦਦ ਕਰ ਰਹੀ ਹੈ ਜੋ ਕਿ ਬੁਸ਼ਫਾਇਰ ਆਦਿ ਤੋਂ ਪ੍ਰਭਾਵਿਤ ਹੋਏ ਸਨ ਅਤੇ ਉਨ੍ਹਾਂ ਨੂੰ ਫੌਰੀ ਤੌਰ ਤੇ ਮਦਦ ਦੀ ਲੋੜ ਸੀ ਪਰੰਤੂ ਰਾਜ ਵਿਚਲੇ ਲੇਬਰ ਪਾਰਟੀ ਅਤੇ ਗ੍ਰੀਨ ਪਾਰਟੀ ਦੇ ਕਾਰਕੁਨ ਅਤੇ ਵਰਿਸ਼ਟ ਨੇਤਾ ਅਜਿਹੀਆਂ ਅੜਚਨਾਂ ਪੈਦਾ ਕਰ ਰਹੇ ਹਨ ਜਿਸ ਨਾਲ ਕਿ ਉਪਰੋਕਤ ਪੀੜਤਾਂ ਨੂੰ ਸਰਕਾਰੀ ਮਦਦ ਮਿਲਣ ਵਿੱਚ ਬਹੁਤ ਜ਼ਿਆਦ ਔਖ ਹੋ ਰਹੀ ਹੈ ਅਤੇ ਸਰਕਾਰ ਵੱਲੋਂ ਜਾਰੀ ਮਦਦ ਹੁਣ ਘੱਟ ਕੇ ਅੱਧੀ ਤੋਂ ਵੀ ਘੱਟ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਦੋਹਾਂ ਵਿਰੋਧੀ ਪਾਰਟੀਆਂ ਦੇ ਨੇਤਾ ਅਤੇ ਹੋਰ ਸਬੰਧਤ ਲੋਕ, ਜਨਤਕ ਤੌਰ ਉਪਰ ਅਜਿਹੀਆਂ ਅਫ਼ਵਾਹਾਂ ਫੈਲਾ ਰਹੇ ਹਨ ਜਿਸ ਨਾਲ ਕਿ ਲੋਕਾਂ ਅੰਦਰ ਡਰ, ਭਾਉ, ਗਲਤ ਫ਼ਹਿਮੀਆਂ ਫੈਲਾ ਰਹੇ ਹਨ ਅਤੇ ਲੋਕਾਂ ਨੂੰ ਉਨ੍ਹਾਂ ਦੀ ਮਦਦ ਕਰਨ ਬਾਰੇ ਵਿੱਚ ਵੀ ਅਜਿਹੀਆਂ ਗਲਤ ਧਾਰਨਾਵਾਂ ਪੈਦਾ ਕਰ ਰਹੇ ਹਨ ਅਤੇ ਰਾਜ ਸਰਕਾਰ ਦੇ ਸਭ ਕੰਮਾਂ ਵਿੱਚ ਅੜਚਨਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਤਾਂ ਇਸ ਮੁਹਿੰਮ ਦੇ ਖ਼ਿਲਾਫ਼ ਇੱਕ ਪਾਰਲੀਮਾਨੀ ਜ਼ਰੀਆ ਖੜ੍ਹਾ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਪਿੱਛਲੇ 12 ਮਹੀਨੇ ਤੋਂ ਲਗਾਤਾਰ ਦਿਨ ਰਾਤ ਕੰਮ ਕਰ ਰਹੇ ਬਿਊਰੋਕਰੈਟਾਂ ਉਪਰ ਦਬਾਅ ਪੈਣਾ ਲਾਜ਼ਮੀ ਹੈ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਘੱਟਣਾ ਵੀ ਜਾਹਿਰ ਹੀ ਹੈ ਪਰੰਤੂ ਇਸ ਨਾਲ ਸਿੱਧਾ ਫਰਕ ਤਾਂ ਉਨ੍ਹਾਂ ਲੋਕਾਂ ਨੂੰ ਹੀ ਪੈ ਰਿਹਾ ਹੈ ਜਿਨ੍ਹਾਂ ਨੂੰ ਕਿ ਇਹ ਮਦਦ ਮਿਲਣੀ ਹੈ ਅਤੇ ਰਾਜਨੀਤਿਕ ਲੋਕ ਆਪਣੀਆਂ ਰਾਜਨੀਤਿਕ ਚਾਲਾਂ ਖੇਡ ਖੇਡ ਅਜਿਹੇ ਪੀੜਿਤਾਂ ਨੂੰ ਸਰਕਾਰੀ ਮਦਦ ਸਮੇਂ ਸਿਰ ਪਹੁੰਚਣ ਵਿੱਚ ਅੜਿੱਕੇ ਖੜ੍ਹੇ ਕਰ ਹੈ ਹਨ ਅਤੇ ਦੇਸ਼ ਅਤੇ ਸਮਾਜ ਅੰਦਰ ਅਰਾਜਕਤਾ ਦਾ ਮਾਹੌਲ ਪੈਦਾ ਕਰ ਰਹੇ ਹਨ।

Install Punjabi Akhbar App

Install
×