ਜੇਲ੍ਹਾਂ ਵਿੱਚ ਡਰਗਜ਼ ਅਤੇ ਹੋਰ ਆਪੱਤੀ ਜਨਕ ਵਸਤੂਆਂ ਜਾਣ ਤੋਂ ਰੋਕਣ ਵਾਸਤੇ ਫੰਡ ਜਾਰੀ

ਨਿਊ ਸਾਊਥ ਵੇਲਜ਼ ਦੇ ਉਗਰਵਾਦ ਦੇ ਖਿਲਾਫ਼ ਵਿਭਾਗਾਂ ਦੇ ਮੰਤਰੀ (Minister for Counter Terrorism and Corrections) ਐਂਥਨੀ ਰੋਬਰਟਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਸਰਕਾਰ ਨੇ 19 ਮਿਲੀਅਨ ਡਾਲਰਾਂ ਦਾ ਫੰਡ ਜੇਲ੍ਹਾਂ ਵਿੱਚ ਨਸ਼ਿਆਂ ਅਤੇ ਹੋਰ ਆਪੱਤੀ ਜਨਕ ਵਸਤੂਆਂ ਦੀ ਸਪਲਾਈ ਨੂੰ ਤੋੜਨ ਅਤੇ ਜੇਲ੍ਹਾਂ ਨੂੰ ਡਰੱਗ ਤੋਂ ਮੁਕਤ ਕਰਨ ਲਈ ਬਾਡੀ ਸਕੈਨਰ ਲਗਾਏ ਜਾਣ ਲਈ ਜਾਰੀ ਕੀਤੇ ਹਨ ਅਤੇ ਜੇਲ੍ਹਾਂ ਦਾ ਜ਼ਿਕਰ ਕਰਦਿਆਂ ਸਿਡਨੀ ਦੀਆਂ ਤਿੰਨ ਵੱਡੀਆ ਜੇਲ੍ਹਾਂ ਵੀ ਇਸ ਵਿੱਚ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਉਕਤ ਫੰਡ -ਸਰਕਾਰ ਦੀ ਪਹਿਲਾਂ ਤੋਂ ਚਲ ਰਹੀ ਕੋਰੈਕਟਿਵ ਸੇਵਾਵਾਂ ਵਾਲੀ ਸਕੀਮ ਲਈ ਜਾਰੀ 2.9 ਬਿਲੀਅਨ ਡਾਲਰਾਂ ਦੇ ਨਿਵੇਸ਼ ਦਾ ਹੀ ਹਿੱਸਾ ਹੈ ਜੋ ਕਿ 2020-21 ਲਈ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਉਕਤ ਸਕੈਨਰਾਂ ਰਾਹੀਂ ਹਰ ਆਉਣ ਜਾਣ ਵਾਲੇ ਵਾਸਤੇ ਉਸਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਨਾਲ ਡਰੱਗਜ਼ ਦੀ ਸਮਗਲਿੰਗ ਉਪਰ ਰੋਕ ਲੱਗੇਗੀ। ਇਸ ਸਾਰੀ ਪ੍ਰਕਿਰਿਆ ਲਈ 70 ਦੀ ਗਿਣਤੀ ਵਿੱਚ ਬਾਡੀ ਸਕੈਨਰ ਖਰੀਦੇ ਜਾਣਗੇ ਅਤੇ ਇਸ ਵਾਸਤੇ 18.6 ਮਿਲੀਅਨ ਡਾਲਰਾਂ ਦੀ ਰਕਮ ਲੱਗੇਗੀ। ਇਸ ਤੋਂ ਇਲਾਵਾ ਸਰਕਾਰ ੜਨੇ 372 ਮਿਲੀਅਨ ਡਾਲਰ ਦਾ ਫੰਡ ਸਮਾਜ ਵਿੱਚ ਫੈਲੀਆਂ ਬੁਰਾਈਆਂ ਅਤੇ ਅਜਿਹੇ ਲੋਕ ਜੋ ਕਿ ਇਨ੍ਹਾਂ ਨੂੰ ਪੈਦਾ ਕਰਨ ਅਤੇ ਫੈਲਾਉਣ ਲਈ ਜ਼ਿੰਮੇਵਾਰ ਹੁੰਦੇ ਹਨ, ਦੀ ਰੋਕਥਾਮ ਵਾਸਤੇ ਵੀ ਜਾਰੀ ਕੀਤੇ ਹਨ। 109 ਮਿਲੀਅਨ ਡਾਲਰਾਂ ਦਾ ਫੰਡ ਸਰਕਾਰ ਨੇ ਸੈਕਸ ਨਾਲ ਸਬੰਧਤ ਅਪਰਾਧਾਂ ਦੀ ਰੋਕਥਾਮ ਲਈ ਜਾਰੀ ਕੀਤਾ ਹੈ। ਇਨ੍ਹਾਂ ਸਭ ਤੋਂ ਇਲਾਵਾ ਸਰਕਾਰ ਨੇ ਹੋਰ 12.3 ਮਿਲੀਅਨ ਡਾਲਰਾਂ ਦਾ ਨਿਵੇਸ਼ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਖ਼ਿਲਾਫ਼ ਜਨਤਕ ਭਾਈਚਾਰਿਆਂ ਦੇ ਪੱਧਰ ਉਪਰ ਅਲੱਗ ਅਲੱਗ ਪ੍ਰੋਗਰਾਮ ਕਰਨ ਅਤੇ ਜਨਤਕ ਤੌਰ ਉਪਰ ਇੱਕ ਅਜਿਹੀ ਮੁਹਿੰਮ ਚਲਾਉਣ ਲਈ ਵੀ ਜਾਰੀ ਕੀਤੇ ਹਨ ਜਿਨ੍ਹਾਂ ਰਾਹੀਂ ਕਿ ਜ਼ਮੀਨੀ ਪੱਧਰ ਉਪਰ ਡਰੱਗਜ਼ ਅਤੇ ਹੋਰ ਗੈਰ-ਸਮਾਜਿਕ ਤੱਤਾਂ ਦੇ ਫੈਲਾਉ ਨੂੰ ਰੋਕਿਆ ਜਾ ਸਕੇ।

Install Punjabi Akhbar App

Install
×