ਨਿਊ ਸਾਊਥ ਵੇਲਜ਼ ਅੰਦਰ ਬੱਸਾਂ ਦੇ ਰੂਟਾਂ, ਜਿਮਾਂ ਅਤੇ ਪੱਬਾਂ ਵਾਸਤੇ ਕਰੋਨਾ ਦੇ ਨਵੇਂ ਦਿਸ਼ਾ ਨਿਰਦੇਸ਼ ਜਾਰੀ

(ਐਸ.ਬੀ.ਐਸ.) ਸਿਡਨੀ ਵਿਚਲੇ ਇੱਕ ਰੂਟ ਦੀ ਬੱਸ ਨੰਬਰ X39 ਜਿਹੜੀ ਕਿ ਆਸਟ੍ਰੇਲੀਆ ਸਕੁਏਅਰ ਦੇ ਸਾਹਮਣੇ ਪਿਟ ਸਟਰੀਟ ਤੋਂ 20 ਅਗਸਤ ਨੂੰ 6:08 ਮਿਨਟ ਸ਼ਾਮ ਨੂੰ ਚੱਲੀ ਸੀ ਅਤੇ 6:40 ਉਪਰ ਕੈਰਿੰਗਟਨ ਰੋਡ ਉਪਰ ਸਥਿਤ ਰੈਂਡਵਿਕਸ ਕਲੋਵਲੀ ਸੜਕ ਉਪਰ ਸੀ -ਜੇ ਕੋਈ ਵੀ ਯਾਤਰੀ ਇਸ ਦੌਰਾਨ ਇਸ ਬੱਸ ਅੰਦਰ ਮੌਜੂਦ ਸੀ, ਤੁਰੰਤ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰੇ ਅਤੇ ਸਿਹਤ ਅਧਿਕਾਰੀਆਂ ਨਾਲ ਲੋੜ ਪੈਣ ਤੇ ਫੌਰਨ ਸੰਪਰਕ ਕਰੇ। ਇਸ ਬੱਸ ਵਿੱਚੋਂ ਘੱਟੋ ਘੱਟ 2 ਯਾਤਰੀ ਪਹਿਲਾਂ ਤੋਂ ਹੀ ਕੋਵਿਡ 19 ਪਾਜ਼ਿਟਿਵ ਪਾਏ ਗਏ ਹਨ ਅਤੇ ਇਹ ਦੋਹੇਂ ਇੱਕੋ ਜਗ੍ਹਾ ਤੇ ਹੀ ਕੰਮ ਕਰਦੇ ਹਨ। ਅਧਿਕਾਰੀਆਂ ਦੇ ਮੁਤਾਬਿਕ ਇਸ ਵਕਤ ਬੱਸ ਅੰਦਰ ਘੱਟੋ ਘੱਟ 11 ਯਾਤਰੀ ਮੌਜੂਦ ਸਨ। ਇਸੇ ਤਰਾ੍ਹਂ 22 ਅਗਸਤ ਨੂੰ ਸ਼ਾਮ ਦੇ 6 ਤੋਂ 8:30 ਵਜੇ ਤੱਕ ਅਗਰ ਕਿਸੇ ਨੇ ਹਾਈਫੀਲਡ ਕੈਰਿੰਗਬਾਹ ਪੱਬ ਵਿੱਚ 2 ਘੰਟੇ ਜਾਂ ਇਸ ਤੋਂ ਵੱਧ ਦਾ ਸਮਾਂ ਗੁਜ਼ਾਰਿਆ ਹੈ ਤਾਂ ਉਹ ਵੀ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰੇ ਅਤੇ ਸਿਹਤ ਅਧਿਕਾਰੀਆਂ ਨਾਲ ਲੋੜ ਪੈਣ ਤੇ ਫੌਰਨ ਸੰਪਰਕ ਕਰੇ। 23 ਅਗਸਤ ਨੂੰ ਰੈਂਡਵਿਕਸ ਫਿਟਨਸ ਵਿੱਚ 3:30 (ਬਾਅਦ ਦੁਪਹਿਰ) ਤੋਂ 4:15 (ਸ਼ਾਮ) ਤੱਕ ਸ਼ਿਰਕਤ ਕਰਨ ਵਾਲਿਆਂ ਵਾਸਤੇ ਵੀ ਉਪਰੋਕਤ ਚਿਤਾਵਨੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

Install Punjabi Akhbar App

Install
×