ਨਿਊ ਸਾਊਥ ਵੇਲਜ਼ ਅੰਦਰ ਕੋਈ ਵੀ ਸਥਾਨਕ ਕਰੋਨਾ ਦਾ ਮਾਮਲਾ ਦਰਜ ਨਹੀਂ

(ਦ ਏਜ ਮੁਤਾਬਿਕ) ਸਿਹਤ ਅਧਿਕਾਰੀ ਡਾ. ਜੈਰੇਮੀ ਮੈਕਅਨਾਲਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ (ਵੀਰਵਾਰ ਰਾਤ 8 ਵਜੇ ਤੱਕ) ਕੋਵਿਡ-19 ਦਾ ਕੋਈ ਵੀ ਨਵਾਂ ਮਾਮਲਾ (ਕਮਿਊਨਿਟੀ ਟ੍ਰਾਂਸਮਿਸ਼ਨ ਦਾ ਸਥਾਨਕ ਮਾਮਲਾ) ਦਰਜ ਨਹੀਂ ਹੋਇਆ ਅਤੇ ਅਜਿਹਾ ਬੀਤੇ ਸੋਮਵਾਰ ਤੋਂ ਬਾਅਦ ਪਹਿਲੀ ਦਫ਼ਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਸਮੇਂ ਦੌਰਾਨ ਰਾਜ ਅੰਦਰ ਬਾਹਰੀ ਦੇਸ਼ਾਂ ਤੋਂ ਆਏ 7 ਯਾਤਰੀਆਂ ਵਿੱਚ ਕੋਵਿਡ-19 ਦਾ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਸਾਰਿਆਂ ਨੂੰ ਹੀ ਹੋਟਲ ਕੁਆਰਨਟੀਨ ਕਰ ਦਿੱਤਾ ਗਿਆ ਹੈ। ਡਾ. ਜੈਰੇਮੀ ਨੇ ਇਹ ਵੀ ਦੱਸਿਆ ਕਿ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦਾ ਮਹਿਜ਼ ਜ਼ੁਕਾਮ ਜਾਂ ਖਾਂਸੀ ਜਾਂ ਗਲੇ ਵਿੱਚ ਖਰਾਸ਼ ਆਦਿ ਵੀ ਹੈ ਤਾਂ ਉਹ ਰਾਜ ਅੰਦਰਲੇ 300 ਸੈਂਟਰਾਂ ਉਪਰ ਆਪਣਾ ਕੋਵਿਡ-19 ਦਾ ਟੈਸਟ ਕਰਵਾਉਣ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਏ ਟੈਸਟਾਂ ਦੀ ਗਿਣਤੀ ਵਿੱਚ ਥੋੜ੍ਹੀ ਗਿਰਾਵਟ ਆਈ ਹੈ ਅਤੇ ਇਹ ਬੀਤੇ ਦਿਨ ਬੁੱਧਵਾਰ ਵਿੱਚ ਹੋਏ 15,000 ਤੋਂ ਜ਼ਿਆਦਾ ਟੈਸਟਾਂ ਦੇ ਮੁਕਾਬਲੇ ਵੀਰਵਾਰ ਨੂੰ 13,686 ਹੀ ਰਹੀ।

Install Punjabi Akhbar App

Install
×