ਨਿਊ ਸਾਊਥ ਵੇਲਜ਼ ਵਿੱਚ ਚੱਲ ਰਹੀ ਸਿਹਤ ਕਾਮਿਆਂ ਦੀ ਹੜਤਾਲ ਅਤੇ ਮੁਜ਼ਾਹਰਿਆਂ ਨੇ ਆਪਣਾ ਰੰਗ ਦਿਖਾਇਆ ਹੈ ਅਤੇ ਆਖਿਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਉਪਰ ਮਜਬੂਰ ਹੋਣਾ ਪਿਆ ਹੈ।
ਪ੍ਰੀਮਅਰ ਡੋਮਿਨਿਕ ਪੈਰੋਟੈਟ ਨੇ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਸਿਹਤ ਕਾਮਿਆਂ ਦੀਆਂ ਸੇਵਾਵਾਂ ਪ੍ਰਤੀ ਸੁਹਿਰਦ ਹੈ ਅਤੇ ਪੁਰੀ ਤਰ੍ਹਾਂ ਜਾਣਦੀ ਹੈ ਕਿ ਕੋਵਿਡ ਕਾਲ ਦੌਰਾਨ, ਸਿਹਤ ਕਾਮਿਆਂ ਨੇ ਕਿਵੇਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ, ਕਰੋਨਾ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਜੱਦੋ-ਜਹਿਦ ਕੀਤੀ ਹੈ ਅਤੇ ਕਾਫੀ ਹੱਦ ਤੱਕ ਕਾਮਿਯਾਬੀ ਵੀ ਪਾਈ ਹੈ।
ਇਸ ਵਾਸਤੇ ਉਨ੍ਹਾਂ ਨੇ ਸਿਹਤ ਕਰਮੀਆਂ ਨੂੰ ਇੱਕ ਵਾਰੀ 3000 ਡਾਲਰਾਂ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਅਤੇ ਇਸ ਦੇ ਨਾਲ ਹੀ 3% ਤਨਖਾਹ ਭੱਤਿਆਂ ਵਿੱਚ ਵਾਧੇ ਦੇ ਐਲਾਨ ਵੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਅਗਲੇ ਸਾਲ ਵਿੱਚ ਇਹ ਵਾਧਾ 3.5% ਤੱਕ ਕੀਤਾ ਜਾਵੇਗਾ।