
(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਬੀਤੇ 6 ਜਨਵਰੀ ਤੋਂ ਬਾਅਦ ਆਪਣੇ ਪਹਿਲੇ ਅਜਿਹਾ ਦਿਨ ਨੂੰ ਜੀ ਆਇਆਂ ਕਹਿ ਰਿਹਾ ਹੈ ਜਦੋਂ ਕਿ ਰਾਜ ਅੰਦਰ ਕੋਈ ਵੀ ਸਥਾਨਕ ਕਰੋਨਾ ਦਾ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਸਿਹਤ ਅਧਿਕਾਰੀ ਹਾਲੇ ਵੀ ਮਾਊਂਟ ਡਰੂਟ ਹਸਪਤਾਲ ਅੰਦਰ ਪਾਏ ਗਏ ਕਰੋਨਾ ਪਾਜ਼ਿਟਿਵ ਵਾਲੇ ਇੱਕ ਵਿਅਕਤੀ ਅਤੇ ਉਸਦੀ ਪਤਨੀ -ਜਿਨਾ੍ਹਂ ਦਾ ਸਬੰਧ ਬੈਰੇਲਾ ਕਲਸਟਰ ਨਾਲ ਜੁੜਦਾ ਹੈ, ਉਨ੍ਹਾਂ ਦੇ ਮੁੱਖ ਸ੍ਰੋਤ ਦੀ ਭਾਲ ਵਿੱਚ ਹਾਲੇ ਵੀ ਸਰਗਰਮ ਹਨ ਕਿ ਆਖਿਰ ਇਸ ਜੌੜੇ ਨੂੰ ਇਹ ਵਾਇਰਸ ਕਿੱਥੋਂ ਅਤੇ ਕਿਵੇਂ ਮਿਲਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ, ਇਸ ਦੇ ਮੁੱਖ ਸ੍ਰੋਤ ਦੀ ਭਾਲ ਜਾਰੀ ਹੈ ਅਤੇ ਹਾਲ ਦੀ ਘੜੀ ਇਹ ਮਾਮਲਾ ਹਾਲੇ ਵੀ ਅਧਿਕਾਰੀਆਂ ਦੀ ਖੋਜ ਦਾ ਕੇਂਦਰ ਬਣਿਆ ਹੋਇਆ ਹੈ। ਡਾ. ਜੈਰੇਮੀ ਮੈਕਅਨਲਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੜਤਾਲ ਜਾਰੀ ਹੈ ਅਤੇ ਇਸ ਮਾਮਲਾ ਦਾ ਧੁਰਾ ਲੱਭਣ ਲਈ ਦਿਨ ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਰਤੂ ਇਹ ਵੀ ਸੱਚ ਹੈ ਕਿ ਹਾਲੇ ਤੱਕ ਮੁੱਖ ਸਰੋਤ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। ਕਿੰਨੇ ਹੀ ਲੋਕਾਂ ਨੂੰ ਇਸ ਬਾਬਤ ਟਰੇਸ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਰੋਨਾ ਟੈਸਟ ਕਰਕੇ ਆਈਸੋਲੇਟ ਵੀ ਕੀਤਾ ਜਾ ਚੁਕਿਆ ਹੈ ਪਰੰਤੂ ਇਸ ਦਾ ਹੋਰ ਨਾ ਤਾਂ ਟ੍ਰਾਂਸਮਿਸ਼ਨ ਦਾ ਹੀ ਪਤਾ ਲੱਗਾ ਹੈ ਅਤੇ ਨਾ ਹੀ ਇਸਦੇ ਮੁੱਖ ਸ੍ਰੋਤ ਦਾ… ਪਰੰਤੂ ਕੋਸ਼ਿਸ਼ਾਂ ਜਾਰੀ ਹਨ।