
(ਦ ਏਜ ਮੁਤਾਬਿਕ) ਪੱਛਮੀ ਸਿਡਨੀ ਦੇ ਸਬਅਰਬ ਕੈਲੀਵਿਲੇ ਵਿਖੇ ਮੈਕਡਾਨਲਡ ਦੇ ਸਟੋਰ ਵਿੱਚ ਜਿੱਥੇ ਕਿ ਇੱਕ ਗ੍ਰਾਹਕ ਨੇ ਕਿਊ ਆਰ ਕੋਡ ਦੇ ਨਿਯਮਾਂ ਦੀ ਪਾਲਣਾ ਨਾ ਕਰਦਿਆਂ, ਗੁੱਸੇ ਵਿੱਚ ਆ ਕੇ ਭੰਨ ਤੋੜ ਕੀਤੀ ਅਤੇ ਸਟਾਫ ਨਾਲ ਝਗੜਾ ਕੀਤਾ, ਦੀ ਘੋਰ ਨਿੰਦਾ ਕਰਦਿਆਂ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਅਜਿਹੀਆਂ ਥਾਵਾਂ ਉਪਰ ਜਾਣ ਜਿੱਥੇ ਕਿ ਕਿਊ ਆਰ ਕੋਡ ਵਾਲੀ ਨੀਤੀ ਲਾਗੂ ਹੈ ਤਾਂ ਫੇਰ ਆਪਣੀ ਪੂਰਨ ਜਾਣਕਾਰੀ ਦੇਣ ਕਿਉਂਕਿ ਸਰਕਾਰ ਨੇ ਅਜਿਹੇ ਨਿਯਮ ਲੋਕਾਂ ਦੀ ਭਲਾਈ ਲਈ ਹੀ ਬਣਾਏ ਹਨ ਅਤੇ ਇਨ੍ਹਾਂ ਦੀ ਪਾਲਣਾ ਲੋਕਾਂ ਨੂੰ ਆਪਣੀ ਸਿਹਤ ਦੇ ਨਾਲ ਨਾਲ ਦੂਜਿਆਂ ਦੀ ਸਿਹਤ ਦੀ ਰਾਖੀ ਲਈ ਵੀ ਕਰਨੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਮੈਕਡਾਨਲਡ ਦੇ ਸਟੋਰ ਦੀ ਫੂਟੇਜ ਦੇਖੀ ਹੈ ਅਤੇ ਉਨ੍ਹਾਂ ਨੂੰ ਦੁੱਖ ਹੈ ਕਿ ਲੋਕ ਅਜਿਹੇ ਨਿਯਮਾਂ ਦੀ ਪਾਲਣਾ ਕਰਨ ਤੋਂ ਵੀ ਗੁਰੇਜ਼ ਕਰਦੇ ਹਨ ਜੋ ਕਿ ਉਨ੍ਹਾਂ ਦੀ ਹੀ ਭਲਾਈ ਲਈ ਹਨ ਅਤੇ ਬੇਵਜਹ ਗੁੱਸਾ ਅਤੇ ਝਗੜਾ ਕਰਦੇ ਹਨ। ਅਜਿਹੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਨੂੰ ਤਾਕੀਦ ਹੈ ਕਿ ਅਜਿਹੇ ਲੋਕਾਂ ਨੂੰ ਪੂਰੀ ਤਾਕਤ ਲਗਾ ਕੇ ਫੜਿਆ ਜਾਵੇ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈਆਂ ਕੀਤੀਆਂ ਜਾਣ ਤਾਂ ਜੋ ਅਜਿਹੇ ਲੋਕਾਂ ਨੂੰ ਸਬਕ ਮਿਲ ਸਕੇ।