ਨਿਊ ਸਾਊਥ ਵੇਲਜ਼ ਵਿੱਚ 40 ਤੋਂ 49 ਸਾਲ ਤੱਕ ਦੇ ਵਿਅਕਤੀਆਂ ਲਈ ਕਰੋਨਾ ਟੀਕਾਕਰਣ ਦੀ ਸ਼ੁਰੂਆਤ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਆਪਣੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਦੇ ਅਜਿਹੇ ਵਿਅਕੀਤ ਜੋ ਕਿ 40 ਤੋਂ 49 ਸਾਲਾਂ ਦਰਮਿਆਨ ਹਨ, ਜਿਨਾ੍ਹਂ ਨੇ ਆਪਣੀ ਬਕਿੰਗ ਪਹਿਲਾਂ ਤੋਂ ਹੀ ਕਰਵਾਈ ਹੋਈ ਸੀ, ਨੂੰ ਹੁਣ ਫਾਈਜ਼ਰ ਵੈਕਸੀਨ ਦੇਣੀ ਸ਼ੁਰੂ ਕੀਤੀ ਜਾ ਚੁਕੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਿਡਨੀ ਓਲੰਪਿਕ ਪਾਰਕ ਵਿਖੇ ਅਜਿਹੇ ਉਮਰ ਵਰਗ ਦੇ 16,000 ਤੋਂ ਵੀ ਵੱਧ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੇ ਫਾਈਜ਼ਰ ਵੈਕਸੀਨ ਲੈਣ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਸੀ।
ਇਸ ਤੋਂ ਇਲਾਵਾ ਬਲੈਕਟਾਊਨ ਐਲ.ਜੀ.ਏ. ਦੇ 1000 ਲੋਕ ਵੀ ਅਜਿਹੇ ਹਨ ਜਿਨ੍ਹਾਂ ਉਕਤ ਇੱਛਾ ਦਰਸਾਈ ਸੀ ਅਤੇ ਉਨ੍ਹਾਂ ਨੂੰ ਹੁਣ ਬਲੈਕਟਾਊਨ ਹਸਪਤਾਲ ਟੀਕਾਕਰਣ ਕਲਿਨਿਕ ਵਿਖੇ ਆਪਣੀ ਬੁਕਿੰਗ ਕਰਨ ਵਾਸਤੇ ਕਿਹਾ ਗਿਆ ਹੈ।
ਉਨ੍ਹਾਂ ਹੋਰ ਕਿਹਾ ਕਿ ਅਜਿਹੇ ਗਰੁੱਪਾਂ ਅਧੀਨ ਆਉਂਦੇ ਲੋਕ ਹੁਣ ਤੱਕ 9,000 ਦੇ ਕਰੀਬ, ਉਕਤ ਵੈਕਸੀਨ ਲੈਣ ਵਾਸਤੇ ਆਪਣਾ ਨਾਮਾਂਕਣ ਕਰਵਾ ਚੁਕੇ ਹਨ।
ਸਿਹਤ ਮੰਤਰੀ ਬਰੈਡ ਹਜ਼ਰਡ ਨੇ ਵੀ ਉਕਤ ਗੱਲ ਦੀ ਪ੍ਰੋੜਤਾ ਕਰਦਿਆਂ ਅਜਿਹੀ ਉਮਰ ਵਰਗ ਦੇ ਲੋਕਾਂ ਨੂੰ ਅੱਗੇ ਆ ਕੇ ਵੈਕਸੀਨ ਲੈਣ ਦੀ ਸਲਾਹ ਦਿੱਤੀ ਹੈ।
ਆਪਣਾ ਨਾਮਾਂਕਣ ਕਰਨ ਵਾਸਤੇ nsw.gov.au/ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਿਵੇਂ ਹੀ ਵਾਰੀ ਆਉਂਦੀ ਹੈ ਲੋਕਾਂ ਨੂੰ ਅਧਿਕਾਰੀਆਂ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ।
50 ਸਾਲਾਂ ਤੋਂ ਵਧੇਰੀ ਉਮਰ ਦੇ ਵਿਅਕਤੀ, ਜੇਕਰ ਹਾਲੇ ਤੱਕ ਟੀਕਾਕਰਣ ਦਾ ਹਿੱਸਾ ਨਹੀਂ ਬਣ ਸਕੇ ਤਾਂ ਉਹ ਸਿਡਨੀ ਓਲੰਪਿਕ ਪਾਰਕ ਵਿਖੇ ਟੀਕਾ ਲਗਵਾਉਣ ਵਾਸਤੇ covid-vaccine.healthdirect.gov.au/eligibility ਉਪਰ ਵਿਜ਼ਿਟ ਕਰ ਸਕਦੇ ਹਨ।

Install Punjabi Akhbar App

Install
×