ਨਿਊ ਸਾਊਥ ਵੇਲਜ਼ ਦੀਆਂ ਔਰਤਾਂ ਵਾਸਤੇ ਖ਼ੁਸ਼ਖਬਰੀ -5000 ਡਾਲਰਾਂ ਦੀ ਗ੍ਰਾਂਟ ਦਾ ਐਲਾਨ

ਰਾਜ ਸਰਕਾਰ ਨੇ ਰਾਜ ਦੀਆਂ ਔਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਵਾਸਤੇ 10 ਮਿਲੀਅਨ ਡਾਲਰਾਂ ਦੀ ਗ੍ਰਾਂਟ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਸਰਕਾਰ ਦੇ 2020-21 ਦੇ ਬਜਟ ਮੁਤਾਬਿਕ, ਰਾਜ ਦੀਆਂ ਔਰਤਾਂ ਨੂੰ 5,000 ਡਾਲਰ ਤੱਕ ਦੀ ਅਦਾਇਗੀ ਗ੍ਰਾਂਟਾਂ ਦੇ ਰੂਪ ਵਿੱਚ ਕੀਤੀ ਜਾਵੇਗੀ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇਸ ਬਾਰੇ ਵਿੱਚ ਐਲਾਨ ਕਰਦਿਆਂ ਕਿਹਾ ਕਿ ਇਸ ਮਦਦ ਨਾਲ ਕੋਵਿਡ-19 ਦੌਰਾਨ ਆਰਥਿਕ ਅਤੇ ਰੌਜ਼ਗਾਰ ਪੱਖੋਂ ਮਾਰ ਝੇਲ ਰਹੀਆਂ ਔਰਤਾਂ ਹੁਣ ਆਪਣੇ ਆਪ ਨੂੰ ਨਵੀਨਤਮ ਸਿਖਲਾਈ, ਸਲਾਹ ਜਾਂ ਹੋਰ ਮਦਦ ਲੈ ਕੇ ਮੌਜੂਦਾ ਹਾਲਾਤਾਂ ਦੇ ਬਰਾਬਰ ਖੜ੍ਹਾ ਕਰ ਸਕਦੀਆਂ ਹਨ। ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੈਟ ਨੇ ਕਿਹਾ ਕਿਹਾ ਸਰਕਾਰ ਦੇ ਇਸ ਉਦਮ ਸਦਕਾ ਔਰਤਾਂ ਨੂੰ ਕਾਫੀ ਮਦਦ ਮਿਲੇਗੀ ਅਤੇ ਭਵਿੱਖ ਵਿੱਚ ਇਸ ਨਾਲ ਸਰਕਾਰ ਦੀ ਅਰਥਵਿਵਸਥਾ ਨੂੰ ਵੀ ਉਭਾਰ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਂਕੜੇ ਦਰਸਾਉਂਦੇ ਹਨ ਕਿ ਕੋਵਿਡ-19 ਦੀ ਆਪਦਾ ਕਾਰਨ, 53% ਔਰਤਾਂ ਉਪਰ ਰੌਜ਼ਗਾਰ ਦੀ ਸਿੱਧੀ ਮਾਰ ਪਈ ਹੈ ਅਤੇ 65% ਔਰਤਾਂ ਇਸ ਤੋਂ ਅਸਿੱਧੇ ਰੂਪ ਵਿੱਚ ਪ੍ਰਭਾਵਿਤ ਹੋਈਆਂ ਹਨ ਅਤੇ ਇਸ ਵਿੱਚ ਭੌਜਨ ਸੇਵਾਵਾਂ, ਰਿਟੇਲ, ਕਲਾ ਦੇ ਖੇਤਰ ਅਤੇ ਹੋਰ ਪ੍ਰੋਫੈਸ਼ਨਲ ਸੇਵਾਵਾਂ ਆਦਿ ਹਰ ਤਰ੍ਹਾਂ ਦੇ ਖੇਤਰ ਸ਼ਾਮਿਲ ਹਨ। ਔਰਤਾਂ ਪ੍ਰਤੀ ਸੇਵਾਵਾਂ ਦੇ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਕਿਹਾ ਕਿ ਹਰ ਉਹ ਔਰਤ ਜਿਸ ਨੂੰ ਕਿ ਕਰੋਨਾ ਕਾਲ ਦੌਰਾਨ ਇੱਕ ਮਹੀਨੇ ਤੋਂ ਵੱਧ ਬੇਰੌਜ਼ਗਾਰੀ ਝੱਲਣੀ ਪਈ ਹੈ, ਉਹ ਇਸ ਗ੍ਰਾਂਟ ਦੀ ਹੱਦਦਾਰ ਹੈ ਅਤੇ ਇਨ੍ਹਾਂ ਪੈਸਿਆਂ ਨੂੰ ਆਪਣੇ ਮਨਚਾਹੇ ਖੇਤਰ ਚਾਹੇ ਉਹ ਬੱਚਿਆਂ ਦੀ ਫੀਸਾਂ ਜਾਂ ਹੋਰ ਖਰਚੇ ਹੋਣ, ਯਾਤਰਾਵਾਂ ਨਾਲ ਸਬੰਧਤ ਖਰਚੇ -ਕਿਤੇ ਵੀ ਖਰਚ ਕਰ ਸਕਦੀ ਹੈ। ਜ਼ਿਆਦਾ ਜਾਣਕਾਰੀ https://www.service.nsw.gov.au/register-interest-return-work-program ਉਪਰ ਵਿਜ਼ਿਟ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×