ਗਲੈਡੀਜ਼ ਬਰਜਿਕਲੀਅਨ ਅਤੇ ਬਰੈਡ ਹੈਜ਼ਾਰਡ ਦਾ ਜਨਤਕ ਤੌਰ ਤੇ ਸੰਦੇਸ਼

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਰਾਜ ਦੇ ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਰੈਡ ਹੈਜ਼ਾਰਡ ਨੇ ਜਨਤਕ ਤੌਰ ਤੇ ਸੰਦੇਸ਼ ਜਾਰੀ ਕਰਦਿਆਂ ਸਾਰਿਆਂ ਨੂੰ ਹੀ ਕ੍ਰਿਸਮਿਸ ਮੌਕੇ ਤੇ ਵਧਾਈ ਦਿੱਤੀ ਹੈ ਅਤੇ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਆਈ ਕਰੋਨਾ ਵਰਗੀ ਭਿਆਨਕ ਬਿਮਾਰੀ ਦਾ ਮੂੰਹ ਮੋੜਨ ਵਿੱਚ ਹਰ ਕਿਸੇ ਨੇ ਹੀ ਵੱਧ ਚੜ੍ਹ ਕੇ ਸਰਕਾਰ ਦਾ ਸਾਥ ਦਿੱਤਾ ਹੈ ਅਤੇ ਇਸ ਵਾਸਤੇ ਸਰਕਾਰ ਸਾਰਿਆਂ ਦਾ ਹੀ ਧੰਨਵਾਦ ਕਰਦੀ ਹੈ। ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਵੀ ਨਵੀਆਂ ਤਾਕੀਦਾਂ ਜਾਰੀ ਕਰਦਿਆਂ ਕਿਹਾ ਕਿ ਕੋਵਿਡ-19 ਤੋਂ ਬਚਾਅ ਵਾਸਤੇ ਅੱਜ ਅੱਧੀ ਰਾਤ (11:59) ਤੋਂ ਇਹ ਨਵੀਆਂ ਹਦਾਇਤਾਂ ਲਾਗੂ ਹੋ ਜਾਣਗੀਆਂ ਅਤੇ ਦਿਸੰਬਰ ਦੀ 30 ਤਾਰੀਖ ਤੱਕ ਲਾਗੂ ਰਹਿਣਗੀਆਂ, ਅਤੇ ਇਨ੍ਹਾਂ ਦੇ ਤਹਿਤ: ਉਤਰੀ ਬੀਚਾਂ ਵਾਲੇ ਖੇਤਰਾਂ -ਪੈਨਿੰਨਸੁਲਾ ਜ਼ੋਨ (ਉਤਰੀ ਨਾਰਾਬੀਨ ਬ੍ਰਿਜ ਅਤੇ ਬਹਾਈ ਮੰਦਰ ਦੇ ਪੂਰਬ) ਵਾਲੇ ਹਿੱਸੇ ਲਾਕਡਾਊਨ ਹੈ ਅਤੇ ਲੋਕਾਂ ਨੂੰ ਤਾਕੀਦ ਹੈ ਕਿ ਘਰਾਂ ਵਿੱਚ ਹੀ ਰਹਿਣ ਅਤੇ ਸੁਰੱਖਿਅਤ ਰਹਿਣ ਅਤੇ ਆਪਣੇ ਘਰਾਂ ਅੰਦਰ ਕਿਸੇ ਕਿਸਮ ਦਾ ਵੀ ਇਕੱਠ ਨਾ ਕਰਨ; ਬਾਹਰ ਵਾਰ ਦੇ ਇਕੱਠ ਵਿੱਚ 5 ਵਿਅਕਤੀਆਂ ਨੂੰ ਹੀ ਇਜਾਜ਼ਤ ਹੈ ਅਤੇ ਇਸ ਗਿਣਤੀ ਵਿੱਚ ਬੱਚੇ ਵੀ ਸ਼ਾਮਿਲ ਹਨ; ਇਸ ਖੇਤਰ ਦੇ ਲੋਕਾਂ ਨੂੰ ਆਪਣੇ ਖੇਤਰ ਛੱਡ ਕੇ ਜਾਣ ਦੀ ਇਜਾਜ਼ਤ ਨਹੀਂ ਹੈ।
ਉਤਰੀ ਬੀਚਾਂ ਦੇ ਦੱਖਣੀ ਹਿੱਸਿਆਂ ਲਈ ਤਾਕੀਦਾਂ ਹਨ ਕਿ: ਘਰਾਂ ਵਿੱਚ ਰਹੋ ਅਤੇ ਸੁਰੱਖਿਅਤ ਰਹੋ; ਬਾਹਰਵਾਰ ਦੇ ਇਕੱਠਾਂ ਲਈ 10 ਲੋਕਾਂ ਦੀ ਇਜਾਜ਼ਤ ਹੈ ਅਤੇ ਬੱਚੇ ਵੀ ਇਸੇ ਗਿਣਤੀ ਵਿੱਚ ਸ਼ਾਮਿਲ ਹਨ; ਇਸ ਖੇਤਰ ਵਿੱਚ ਜਾਂ ਵਿਚੋਂ ਕੋਈ ਆ ਜਾ ਨਹੀਂ ਸਕਦਾ।
ਉਤਰੀ ਬੀਚਾਂ ਦੇ ਰਿਹਾਇਸ਼ੀਆਂ ਵਾਸਤੇ: ਜ਼ਰੂਰੀ ਸੇਵਾਵਾਂ ਅਤੇ ਵਸਤੂਆਂ ਵਾਸਤੇ ਘਰਾਂ ਤੋਂ ਬਾਹਰ ਸ਼ਾਪਿੰਗ ਲਈ ਜਾਣ ਦੀ ਇਜਾਜ਼ਤ; ਜੇਕਰ ਘਰਾਂ ਅੰਦਰ ਕੰਮ ਕਰਨ ਜਾਂ ਪੜ੍ਹਾਈ ਦੇ ਅਨੁਕੂਲ ਸਾਧਨ ਨਹੀਂ ਹਨ ਤਾਂ ਘਰਾਂ ਤੋਂ ਬਾਹਰ ਕਿਸੇ ਹੋਰ ਥਾਂ ਤੇ ਜਾਇਆ ਜਾ ਸਕਦਾ ਹੈ; ਕਸਰਤ ਆਦਿ ਕਰਨ ਅਤੇ ਜਾਂ ਫੇਰ ਮੈਡੀਕਲ ਜਾਂ ਦੇਖਭਾਲ ਆਦਿ ਦੀਆਂ ਸੇਵਾਵਾਂ ਲਈ ਵੀ ਘਰਾਂ ਤੋਂ ਬਾਹਰ ਜਾਇਆ ਜਾ ਸਕਦਾ ਹੈ।
ਇਨ੍ਹਾਂ ਖੇਤਰਾਂ ਦੇ ਵਿਅਕਤੀ ਜੇਕਰ ਰਾਜ ਦੇ ਹੋਰ ਹਿੱਸਿਆਂ ਅੰਦਰ ਹਨ ਅਤੇ ਬੀਤੇ 14 ਦਿਨਾਂ ਤੋਂ ਉਹ ਇਸ ਖੇਤਰ ਵਿੱਚ ਨਹੀਂ ਆਏ ਤਾਂ ਉਨ੍ਹਾਂ ਨੂੰ ਰਾਜ ਦੇ ਹੋਰਨਾਂ ਹਿੱਸਿਆਂ ਵਾਂਗ ਛੋਟ ਹੈ।
ਗ੍ਰੇਟਰ ਸਿਡਨੀ, ਸੈਂਟਰਲ ਕੋਸਟ, ਵੂਲੂਨਗੌਂਗ ਅਤੇ ਨੈਪੀਅਨ ਬਲੂ ਮਾਊਂਟੇਨਜ਼ ਲਈ: ਸਾਰੀਆਂ ਪਾਬੰਧੀਆਂ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਹਨ; ਘਰਾਂ ਦੇ ਅੰਦਰਵਾਰ ਇਕੱਠ ਲਈ 10 ਲੋਕਾਂ ਨੂੰ ਇਜਾਜ਼ਤ ਹੈ ਅਤੇ ਇਸ ਗਿਣਤੀ ਵਿੱਚ ਬੱਚੇ ਵੀ ਸ਼ਾਮਿਲ ਹਨ; ਸੀ.ਬੀ.ਡੀ. ਵਿੱਚ ਕੰਮਕਾਜ ਕਰਨ ਵਾਲੇ ਵਿਅਕਤੀਆਂ ਨੂੰ ਹਦਾਇਤ ਹੈ ਕਿ ਜਿੱਥੋਂ ਤੱਕ ਸੰਭਵ ਹੋ ਸਕੇ, ਉਹ ਘਰਾਂ ਦੇ ਅੰਦਰ ਰਹਿ ਕੇ ਹੀ ਕੰਮ ਕਰਨ। ઠ
ਜ਼ਿਆਦਾ ਜਾਣਕਾਰੀ ਵਾਸਤੇ nsw.gov.au/covid-19 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×