ਦਫ਼ਤਰਾਂ ਆਦਿ ਦੇ ਕਰਮਚਾਰੀਆਂ ਨੂੰ ਵਾਪਿਸ ਕੰਮ ਤੇ ਪਰਤਾਉਣ ਲਈ ਨਿਊ ਸਾਊਥ ਵੇਲਜ਼ ਸਰਕਾਰ ਦਾ ਰੁਖ਼ ਹਾਲੇ ਵੀ ਨਰਮ -ਸਿਹਤ ਮੰਤਰੀ

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਰਾਜ ਦੇ ਸਿਹਤ ਮੰਤਰੀ ਬਰਾਡ ਹਜ਼ਰਡ ਨੇ ਕਿਹਾ ਹੈ ਕਿ ਕਾਮਿਆਂ ਨੂੰ ਉਨ੍ਹਾਂ ਦੀਆਂ ਕੰਮ ਕਰਨ ਦੀਆਂ ਥਾਵਾਂ, ਦਫ਼ਤਰਾਂ ਆਦਿ ਵਿੱਚ ਵਾਪਿਸ ਆਉਣ ਪ੍ਰਤੀ ਸਰਕਾਰ ਨੇ ਹਾਲੇ ਵੀ ਨਰਮ ਰੁਖ਼ ਅਪਣਾਇਆ ਹੋਇਆ ਹੈ ਅਤੇ ਦਫ਼ਤਰਾਂ ਦੇ ਅਧਿਕਾਰੀਆਂ ਉਪਰ ਹੀ ਇਹ ਗੱਲ ਛੱਡੀ ਹੋਈ ਹੈ ਕਿ ਉਹ ਆਪਣੇ ਆਪਣੇ ਦਫ਼ਤਰਾਂ ਵਿੱਚ ਕਿੰਨੇ ਕੁ ਵਿਅਕਤੀ ਜਾਂ ਕਰਮਚਾਰੀਆਂ ਨੂੰ ਇਕ ਸਮੇਂ ਅੰਦਰ ਸਹੀ ਸਹੀ ਤਰੀਕਿਆਂ ਦੇ ਨਾਲ ਸਹੀਬੱਧ ਕਰ ਸਕਦੇ ਹਨ ਅਤੇ ਇਸ ਵਾਸਤੇ ਪਿਛਲੇ ਸਾਲ ਦੇ ਅੰਤ ਤੋਂ ਹੀ ਤਾਕੀਦਾਂ ਜਾਰੀ ਕੀਤੀਆਂ ਹੋਈਆਂ ਹਨ ਅਤੇ ਇਸ ਸਮੇਂ ਉਨ੍ਹਾਂ ਤਾਕੀਦਾਂ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੋਵਿਡ-19 ਅਤੇ ਹੁਣ ਇਸਦੇ ਨਵੇਂ ਸੰਸਕਰਣ ਤੋਂ ਬਚਾਉ ਤਹਿਤ ਉਕਤ ਧਾਰਨਾਵਾਂ ਅਪਣਾਈਆਂ ਗਈਆਂ ਹਨ ਅਤੇ ਮੌਜੂਦਾ ਸਮੇਂ ਅੰਦਰ ਸਰਕਾਰ ਜਾਂ ਸਿਹਤ ਅਧਿਕਾਰੀਆਂ ਨੂੰ ਕੋਈ ਅਜਿਹਾ ਪੱਖ ਨਹੀਂ ਦਿਖਾਈ ਦੇ ਰਿਹਾ ਕਿ ਉਪਰੋਕਤ ਚਲਨ ਨੂੰ ਬਦਲਿਆ ਜਾ ਸਕੇ ਅਤੇ ਹਾਲੇ ਕੁੱਝ ਹੋਰ ਦੇਰ ਇੰਤਜ਼ਾਰ ਕਰਨਾ ਵਾਜਿਬ ਵੀ ਹੈ। ਬਾਕੀ ਮਹਿਕਮਿਆਂ ਦੇ ਅਧਿਕਾਰੀਆਂ ਨੇ ਹੀ ਦੇਖਣਾ ਹੈ ਕਿ ਉਨ੍ਹਾਂ ਦੇ ਕੰਮ ਸਿਰਫ ਦਫ਼ਤਰ ਤੋਂ ਹੀ ਚਲ ਸਕਦਾ ਹੈ ਅਤੇ ਜਾਂ ਫੇਰ ਇਸ ਨੂੰ ਘਰਾਂ ਅੰਦਰ ਰਹਿ ਕੇ ਵੀ ਕੀਤਾ ਜਾ ਸਕਦਾ ਹੈ। ਅਹਿਤਿਆਦ ਦੇ ਨਾਲ ਨਾਲ ਇੱਕ ਸਮੁੱਚਾ ਸਮਤੋਲ ਬਣਾ ਕੇ ਰੱਖਣਾ -ਸਭ ਸਥਾਨਕ ਅਧਿਕਾਰੀਆਂ ਦੇ ਹੀ ਹੱਥ ਵਿੱਚ ਹੈ ਅਤੇ ਹੁਣ ਤੱਕ ਤਾਂ ਹਰ ਕੋਈ ਇਸ ਦਾ ਵਧੀਆ ਉਪਯੋਗ ਕਰ ਰਿਹਾ ਹੈ ਅਤੇ ਕਰਮਚਾਰੀ ਆਪਣੇ ਘਰਾਂ ਅੰਦਰ ਰਹਿ ਕੇ ਵੀ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਵਾਸਤੇ ਜ਼ਰੂਰੀ ਹੈ ਕਿ ਜਿੱਥੇ ਕਿਤੇ ਵੀ ਹੋ ਸਕੇ ਤਾਂ ਘਰਾਂ ਅੰਦਰੋਂ ਰਹਿ ਕੇ ਹੀ ਆਨਲਾਈਨ ਜਾਂ ਹੋਰ ਜ਼ਰੀਏ ਨਾਲ ਕੰਮ ਕਰ ਲਏ ਜਾਣ।

Install Punjabi Akhbar App

Install
×