ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਕਲ਼ਾਕਾਰਾਂ ਦੀ ਲਾਈਫ ਪ੍ਰਫੋਰਮੈਂਸਾਂ ਵਾਸਤੇ 1 ਮਿਲੀਅਨ ਡਾਲਰਾਂ ਦਾ ਫੰਡ ਜਾਰੀ

ਸਬੰਧਤ ਵਿਭਾਗਾਂ ਦੇ ਮੰਤਰੀ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਿਡਨੀ ਸੀ.ਬੀ.ਡੀ. ਵਿਖੇ ਲਾਈਵ ਪ੍ਰਫੋਰਮੈਂਸਾਂ ਕਰਨ ਹਿਤ ਰਾਜ ਦੇ ਕਲ਼ਾਕਾਰਾਂ ਨੂੰ 1 ਮਿਲੀਅਨ ਡਾਲਰਾਂ ਤੱਕ ਦੀ ਮਦਦ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ ਜਿਸ ਦੇ ਤਹਿਤ ਕਲ਼ਾਕਾਰਾਂ ਨੂੰ ਇੱਕ ਵਾਰੀ ਆਪਣੀ ਕਲ਼ਾ ਦਾ ਪ੍ਰਦਰਸ਼ਨ (ਲਾਈਵ ਪ੍ਰਫੋਰਮੈਂਸ) ਕਰਨ ਅਤੇ ਜਾਂ ਫੇਰ ਅਜਿਹੀਆਂ ਕਈ ਲੜੀਆਂ ਦੀ ਸ਼ੁਰੂਆਤ ਕਰਨ ਲਈ 50,000 ਡਾਲਰਾਂ ਤੱਕ ਦੀ ਰਾਸ਼ੀ ਦੀ ਅਦਾਇਗੀ ਕੀਤੀ ਜਾਵੇਗੀ। ਰਾਜ ਸਰਕਾਰ ਦੀ ਨੀਤੀ (NSW Government’s successful Play the City (Sydney) NSW Artists and Musicians Grants) ਦੇ ਦੂਸਰੇ ਪੜਾਅ ਦੇ ਤਹਿਤ ਇਸ ਵਾਸਤੇ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ। ਸ੍ਰੀ ਪੈਰੋਟੈਟ ਨੇ ਕਿਹਾ ਕਿ ਕੋਵਿਡ-19 ਦੇ ਹਮਲੇ ਅਤੇ ਮਾਰ ਵਿੱਚ ਪੂਰਾ ਇੱਕ ਸਾਲ ਬਿਤਾਉਣ ਤੋਂ ਬਾਅਦ ਹੁਣ ਅਜਿਹੇ ਲਾਈਵ ਸ਼ੋਆਂ ਦੀ ਜ਼ਰੂਰਤ ਸਾਫ ਮਹਿਸੂਸ ਕੀਤੀ ਜਾ ਸਕਦੀ ਹੈ ਜਿਸ ਨਾਲ ਕਿ ਲੋਕ ਮਿਊਜ਼ਿਕ, ਨਾਟਕ ਅਤੇ ਹੋਰ ਕਲ਼ਾਵਾਂ ਦੇ ਪ੍ਰਦਰਸ਼ਨ ਨਾਲ ਆਪਣਾ ਮਨ ਅਤੇ ਸੋਚ ਨੂੰ ਬਦਲਣਗੇ ਅਤੇ ਸਰਕਾਰ ਦੇ ਅਜਿਹੇ ਉਪਯੋਗੀ ਕਦਮ ਜਿੱਥੇ ਮਨੋਰੰਜਨ ਦਾ ਸਾਧਨ ਬਣਨਗੇ, ਉਥੇ ਹੀ ਕਾਲ਼ਾਕਾਰਾਂ, ਆਮ ਲੋਕਾਂ ਅਤੇ ਰਾਜ ਦੀ ਅਰਥ-ਵਿਵਸਥਾ ਵਿੱਚ ਵੀ ਸੁਧਾਰਾਂ ਦੇ ਪ੍ਰਾਵਧਾਨ ਪੇਸ਼ ਕਰਨਗੇ। ਕਲ਼ਾ ਦੇ ਖੇਤਰ ਵਾਲੇ ਵਿਭਾਗਾਂ ਦੇ ਮੰਰੀ ਡੋਨ ਹਾਰਵਿਨ ਨੇ ਕਿਹਾ ਕਿ ਸਰਕਾਰ ਦੇ ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਅਧੀਨ 53 ਅਜਿਹੇ ਪ੍ਰਾਜੈਕਟਾਂ ਦੀ ਮਾਲੀ ਸਹਾਇਤਾ ਵੱਜੋਂ ਅਦਾਇਗੀਆਂ ਕੀਤੀਆਂ ਗਈਆਂ ਸਨ ਅਤੇ ਹੁਣ ਇਹੀ ਦੁਹਰਾਅ ਇਸ ਦੂਸਰੇ ਪੜਾਅ ਲਈ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਸਰਕਾਰ ਦਾ ਇਹ 1 ਮਿਲੀਅਨ ਡਾਲਰਾਂ ਦਾ ਐਲਾਨ ਪਹਿਲਾਂ ਤੋਂ ਕੀਤੇ ਗਏ 500,000 ਡਾਲਰਾਂ ਦੇ ਐਲਾਨ ਦੇ ਨਾਲ ਹੀ ਜਾਰੀ ਹੈ ਅਤੇ ਇਸ ਤਰ੍ਹਾਂ ਇਸ ਪ੍ਰਾਜੈਕਟ ਦੀ ਕੁੱਲ ਲਾਗਤ ਹੁਣ 1.5 ਮਿਲੀਅਨ ਡਾਲਰਾਂ ਦੀ ਹੋ ਗਈ ਹੈ।
ੳਪਰੋਕਤ ਕੰਮਾਂ ਵਾਸਤੇ ਅਰਜ਼ੀਆਂ ਦੀ ਆਖਰੀ ਮਿਤੀ ਮਾਰਚ 10, 2021 ਨੂੰ ਸ਼ਾਮ ਦੇ 5 ਵਜੇ ਤੱਕ ਰੱਖੀ ਗਈ ਹੈ ਅਤੇ ਇਹ ਅਦਾਕਾਰੀਆਂ 26 ਮਾਰਚ ਤੋਂ 30 ਜੂਨ 2021 ਦੇ ਵਿਚਾਲੇ ਹੋਣਗੀਆਂ। ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.create.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×