ਨਿਊ ਸਾਊਥ ਵੇਲਜ਼ ਸਰਕਾਰ ਨੇ ਕੋਲੇ ਦੀ ਖੁਦਾਈ ਲਈ ਵੋਲਾਰ ਖੇਤਰ ਵਿੱਚ ਦਿੱਤੀ ਮਨਜ਼ੂਰੀ, ਡਾਰਟਬਰੁੱਕ ਖੇਤਰ ਵਿੱਚ ਖੁਲ੍ਹੇ ਕੱਟਾਂ ਦੀ ਮਨਾਹੀ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਸਰਕਾਰੀ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਕੋਲੇ ਦੀ ਖੁਦਾਈ ਪ੍ਰਤੀ ਆਪਣੀਆਂ ਨੀਤੀਆਂ ਜਨਤਕ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਤੋਂ ਵੋਲਾਰ ਖੇਤਰ ਵਿੱਚ ਕੋਲੇ ਦੀ ਖੁਦਾਈ ਕੀਤੀ ਜਾਵੇਗੀ ਅਤੇ ਅਪਰ ਹੰਟਰ ਦੇ ਡਾਰਟਬਰੁੱਕ ਖੇਤਰ ਵਿੱਚ ਖੁਲ੍ਹੇ ਵਿੱਚ ਕੋਲੇ ਵਾਸਤੇ ਖੁਦਾਈਆਂ ਕਰਨੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਪਰੰਤੂ ਧਰਤੀ ਦੇ ਅੰਦਰ ਖਨਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਪਾਰਟੀਆਂ ਇਸ ਵਾਸਤੇ ਅਪਲਾਈ ਕਰ ਸਕਦੀਆਂ ਹਨ।
ਇਸ ਵਾਸਤੇ ਅਰਜ਼ੀ ਦਾਤਾ ਨੂੰ ਆਪਣੀਆਂ ਹਰ ਤਰ੍ਹਾਂ ਦੀਆਂ ਸਮਰੱਥਾਂ ਦਾ ਵਿਵਰਣ ਦੇ ਕੇ ਅਰਜ਼ੀਆਂ ਦਾਇਰ ਕਰਨੀਆਂ ਪੈਣਗੀਆਂ ਅਤੇ ਨਾਲ ਹੀ ਆਪਣੀ ਤਕਨੀਕੀ ਯੋਗਤਾ ਬਾਰੇ ਵੀ ਵਿਸਥਾਰ ਨਾਲ ਦੱਸਣਾ ਹੋਵੇਗਾ।
ਉਨ੍ਹਾਂ ਹੋਰ ਗੱਲ ਕਰਦਿਆਂ ਕਿਹਾ ਕਿ ਰਾਜ ਸਰਕਾਰ ਦਾ ਮੁੱਖ ਟੀਚਾ ਹਰ ਤਰ੍ਹਾਂ ਨਾਲ ਤਾਲਮੇਲ ਅਤੇ ਸੁਮੇਲ ਬਣਾ ਕੇ ਚੱਲਣ ਦਾ ਹੈ ਅਤੇ ਫੇਰ ਉਹ ਭਾਵੇਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਆਦਿ ਹੋਣ ਅਤੇ ਜਾਂ ਫੇਰ ਕੁਦਰਤੀ ਅਤੇ ਵਾਤਾਵਰਣ ਸਬੰਧੀ ਬਦਲਾਅ ਆਦਿ ਦਾ ਦਾਇਰਾ ਹੋਵੇ, ਰਾਜ ਸਰਕਾਰ ਹਰ ਪੱਖ ਤੋਂ ਸੰਭਾਵੀ ਸਮੱਸਿਆਵਾਂ ਜਾਂ ਮੌਜੂਦਾ ਸਮੱਸਿਆਵਾਂ ਦੇ ਮੱਦੇਨਜ਼ਰ ਸਾਰੇ ਫੋਰਬਦਲ ਕਰ ਰਹੀ ਹੈ। ਕਿਉਂਕਿ ਹਰ ਥਾਂ ਉਪਰ ਖੁਦਾਈ ਕਰਨ ਦਾ ਕੋਈ ਤੁਕ ਨਹੀਂ ਬਣਦਾ ਅਤੇ ਕੇਵਲ ਉਨ੍ਹਾਂ ਖੇਤਰਾਂ ਅੰਦਰ ਹੀ ਕੋਲੇ ਲਈ ਖੁਦਾਈ ਕਰਨ ਦਾ ਫਾਇਦਾ ਹੈ ਜਿੱਥੋਂ ਕਿ ਲੋੜੀਂਦੀ ਮਾਤਰਾ ਅੰਦਰ ਪੂਰਤੀ ਵੀ ਕੀਤੀ ਜਾ ਸਕੇ ਅਤੇ ਇਸ ਵਾਸਤੇ ਸਮਾਂ ਅਤੇ ਲੇਬਰ ਦੋਹਾਂ ਦਾ ਬਚਾਅ ਹੋਵੇਗਾ।

Install Punjabi Akhbar App

Install
×