ਨਿਊ ਸਾਊਥ ਵੇਲਜ਼ ਵਿੱਚ ਹੋਵੇਗੀ ਪ੍ਰਾਪਰਟੀ ਸੇਵਾਵਾਂ ਦੇ ਕਮਿਸ਼ਨਰ ਦੀ ਨਿਯੁੱਕਤੀ

ਬਿਹਤਰ ਸੇਵਾਵਾਂ ਅਤੇ ਇਨੋਵੇਸ਼ਨ ਸਬੰਧੀ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਨੇ ਜਨਤਕ ਤੌਰ ਤੇ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਮੀਨ ਜਾਇਦਾਦਾਂ ਆਦਿ ਪ੍ਰਤੀ ਹੋਰ ਵੀ ਬਿਹਤਰ ਅਤੇ ਸੁਵਿਧਾਜਨਕ ਸੇਵਾਵਾਂ ਲਈ ਰਾਜ ਅੰਦਰ ਇੱਕ ਕਮਿਸ਼ਨਰ ਨਿਯੁੱਕਤ ਕਰਨ ਦੀਆਂ ਤਜਵੀਜ਼ਾਂ ਉਲੀਕੀਆਂ ਹਨ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵਿਚਲੀਆਂ ਉਪਰੋਕਤ ਸੇਵਾਵਾਂ ਅਧੀਨ 37,000 ਲੋਕਾਂ ਨੂੰ ਰੌਜ਼ਗਾਰ ਪ੍ਰਾਪਤ ਹੈ ਅਤੇ ਸਰਕਾਰ ਦੀ ਅਰਥ ਵਿਵਸਥਾ ਵਿੱਚ ਉਕਤ ਖੇਤਰ 100 ਬਿਲੀਅਨ ਡਾਲਰਾਂ ਦਾ ਯੋਗਦਾਨ ਵੀ ਪਾਉਂਦਾ ਹੇ।
ਉਨ੍ਹਾਂ ਇਹ ਵੀ ਕਿਹਾ ਕਿ ਇਸਤੋਂ ਪਹਿਲਾਂ ਰਾਜ ਸਰਕਾਰ ਨੇ ਬਿਲਡਿੰਗਾਂ ਅਤੇ ਇਨ੍ਹਾਂ ਦੀਆਂ ਉਸਾਰੀਆਂ ਸਬੰਧੀ ਇੱਕ ਕਮਿਸ਼ਨਰ ਨਿਯੁੱਕਤ ਕੀਤਾ ਸੀ ਜਿਸ ਦਾ ਕਿ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਹੁਣ ਨਵੀਆਂ ਤਜਵੀਜ਼ਾਂ ਵੀ ਉਸੇ ਤਰਜ ਤੇ ਹੀ ਰੱਖੀਆਂ ਜਾ ਰਹੀਆਂ ਹਨ।
ਸਰਕਾਰ ਇਸ ਵਾਸਤੇ ਸਾਰੀ ਪਲਾਨਿੰਗ ਨੂੰ ਸਿਰੇ ਚੜ੍ਹਾ ਰਹੀ ਹੈ ਅਤੇ ਪੂਰਨ ਵਿਚਾਰ ਵਟਾਂਦਰਿਆਂ ਤੋਂ ਬਾਅਦ ਇਸੇ ਮਹੀਨੇ ਵਿੱਚ ਹੀ ਉਪਰੋਕਤ ਨਿਯੁੱਕਤੀ ਹੋ ਜਾਣ ਦੀ ਸੰਭਾਵਨਾ ਹੈ।

Install Punjabi Akhbar App

Install
×