ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਜ਼ਿਆਦਾ ਜੋਖਮ ਭਰੀ ਕਲੈਡਿੰਗ ਨੂੰ ਇਮਾਰਤਾਂ ਨੂੰ ਹਟਾਉਣ ਦਾ ਕੰਮ ਸ਼ੁਰੂ

ਸਬੰਧਤ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਾਜ ਸਰਕਾਰ ਵੱਲੋਂ ਰਾਜ ਭਰ ਵਿਚਲੀਆਂ ਇਮਾਰਤਾਂ ਉਪਰ ਲਗਾਈ ਗਈ ‘ਕਲੈਡਿੰਗ’ ਜਿਹੜੀ ਕਿ ਬਹੁਤ ਜ਼ਿਆਦ ਜੋਖਮ ਦਾ ਕਾਰਣ ਬਣ ਸਕਦੀ ਹੈ ਅਤੇ ਕੁੱਝ ਥਾਵਾਂ ਤੇ ਬਣ ਵੀ ਰਹੀ ਹੈ ਨੂੰ ਹਟਾਉਣ ਵਾਲਾ ਪ੍ਰਾਜੈਕਟ ਸ਼ੁਰੂ ਕਰ ਦਿੱਤਾ ਹੈ ਅਤੇ ਜਨਤਕ ਤੌਰ ਤੇ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਵਾਸਤੇ 139 ਮਿਲੀਅਨ ਡਾਲਰਾਂ ਦਾ ਇੱਕ ਬਜਟ ਵੀ ਨਿਰਧਾਰਿਤ ਕੀਤਾ ਹੈ। ਇਸ ਪ੍ਰੋਗਰਾਮ ਦੇ ਤਹਿਤ ਰਾਜ ਭਰ ਵਿੱਚ 225 ਅਜਿਹੀਆਂ ਇਮਾਰਤਾਂ ਉਪਰੋਂ ਜ਼ਿਆਦਾ ਜੋਖਮ ਵਾਲੀ ਐਲਾਨੀ ਗਈ ਕਲੈਡਿੰਗ ਨੂੰ ਹਟਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਇਸ ਕੰਮ ਨੂੰ 2023 ਤੱਕ ਮੁਕੰਮਲ ਵੀ ਕਰ ਲਿਆ ਜਾਵੇਗਾ। ਉਨ੍ਹਾਂ ਇਮਾਰਤਾਂ ਦੇ ਮਾਲਕਾਂ ਨੂੰ ਵੀ ਕਿਹਾ ਕਿ ਸਰਕਾਰ ਦੇ ਇਸ ਕੰਮ ਵਿੱਚ ਪੂਰਨ ਸਹਿਯੋਗ ਕਰਨ ਕਿਉਂਕਿ ਇਹ ਕਾਰਜ ਜਨਤਕ ਭਲਾਈ ਤਹਿਤ ਬਹੁਤ ਹੀ ਲਾਜ਼ਮੀ ਹੈ ਕਿਉਂਕਿ ਇਹ ਕਦੇ ਵੀ ਅਤੇ ਕਿਤੇ ਵੀ ਕਿਸੇ ਵਾਸਤੇ ਖ਼ਤਰਾ ਬਣ ਸਕਦਾ ਹੈ। ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਹੀ ਰਾਜ ਸਰਕਾਰ ਵੱਲੋਂ ਟੈਡਰ ਘੋਸ਼ਿਤ ਕੀਤੇ ਜਾਣਗੇ ਅਤੇ ਇਸ ਵਾਸਤੇ ਇੱਕ ਮੈਨੇਜਿੰਗ ਕੰਟ੍ਰੈਕਟਰ ਵੀ ਸਥਾਪਤ ਕੀਤਾ ਜਾਵੇਗਾ ਅਤੇ ਇਸ ਵਾਸਤੇ ਅਰਜ਼ੀਆਂ ਅਗਲੇ ਮਹੀਨੇ ਲਈਆਂ ਜਾਣਗੀਆਂ। ਜ਼ਿਆਦਾ ਜਾਣਕਾੀ ਵਾਸਤੇ www.nsw.gov.au/customer-service/projects-and-initiatives/project-remediate ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×