ਨਿਊ ਸਾਊਥ ਵੇਲਜ਼ ਅੰਦਰ ਨਾਇਡੋਕ (NAIDOC) ਹਫ਼ਤਾ ਮਨਾਉਣ ਦੀਆਂ ਤਿਆਰੀਆਂ

ਐਬੋਰਿਜਨਲ ਸਬੰਧਤ ਮਾਮਲਿਆਂ ਦੇ ਮੰਤਰੀ ਡੋਨ ਹਾਰਵਿਨ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਿਕ, ਰਾਜ ਸਰਕਾਰ ਨੇ ਸਾਲ 2021 ਦੇ ਨਾਇਡੋਕ ਹਫ਼ਤੇ (National Aborigines and Islanders Day Observance Committee) ਨੂੰ ਮਨਾਉਣ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ ਹਫ਼ਤਾ ਹੁਣ 4 ਜੁਲਾਈ ਤੋਂ 11 ਜੁਲਾਈ 2021 ਨੂੰ ਮਨਾਇਆ ਜਾਵੇਗਾ ਅਤੇ ਇਸ ਦੀ ਫੰਡਿੰਗ ਬਾਰੇ ਵਿੱਚ ਅਰਜ਼ੀਆਂ ਦੀ ਮੰਗ ਕਰ ਲਈ ਗਈ ਹੈ। ਮੰਤਰੀ ਸ੍ਰੀ ਡੋਨ ਹਾਰਵਿਨ ਨੇ ਕਿਹਾ ਕਿ ਇਹ ਹਫ਼ਤਾ ਸਮੁੱਚੇ ਆਸਟ੍ਰੇਲੀਆ ਲਈ ਹੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਇਹ ਇੱਥੋਂ ਦੇ ਮੂਲ ਨਿਵਾਸੀਆਂ (ਐਬੋਰਿਜਨਲ ਅਤੇ ਟੋਰਸ ਸਟ੍ਰੇਟ ਆਈਲੈਂਡਰਾਂ) ਪ੍ਰਤੀ ਸਮਰਪਣ ਦੀ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਹੁਣ ਬੀਤੇ ਸਾਲ ਕਰੋਨਾ ਦੀ ਮਾਰ ਤੋਂ ਬਾਅਦ ਇਸ ਸਾਲ ਇਸ ਹਫਤੇ ਨੂੰ ਮਨਾਉਣ ਦੀਆਂ ਤਿਆਰੀਆਂ ਆਰੰਭੀਆਂ ਜਾ ਰਹੀਆਂ ਹਨ ਅਤੇ ਇਸ ਹਫ਼ਤੇ ਦੌਰਾਨ ਸਥਾਨਕ ਕਲ਼ਾਵਾਂ, ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਵਾਸਤੇ ਰਾਜ ਸਰਕਾਰ ਵੱਲੋਂ ਚੁਣਿੰਦੀਆਂ ਅਰਜ਼ੀਆਂ ਨੂੰ 500 ਤੋਂ 3,000 ਡਾਲਰਾਂ ਤੱਕ ਦੀ ਮਦਦ ਦਿੱਤੀ ਜਾਵੇਗੀ ਅਤੇ ਇਸ ਦੇ ਤਹਿਤ ਉਕਤ ਸੰਸਥਾਵਾਂ ਰਾਜ ਭਰ ਅੰਦਰ ਇਸ ਹਫ਼ਤੇ ਦੌਰਾਨ ਐਬੋਰਿਜਨਲਾਂ ਦੇ ਇਤਿਹਾਸ, ਸਭਿਆਚਾਰ, ਕਲ਼ਾ ਦੇ ਖੇਤਰਾਂ, ਉਨ੍ਹਾਂ ਦੇ ਦੂਰ ਦੁਰਾਡੇ ਵਸੇਬਿਆਂ ਆਦਿ ਉਪਰ ਵੱਧੀਆ ਪੇਸ਼ਕਾਰੀਆਂ ਪੇਸ਼ ਕਰਨਗੇ ਅਤੇ ਇਸ ਨਾਲ ਭਾਈਚਾਰਕ ਸਾਂਝਾਂ ਵਧਣ ਦੇ ਨਾਲ ਨਾਲ ਸਥਾਨਕ ਕਲਾਕਾਰਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ ਅਤੇ ਆਮ ਲੋਕਾਂ ਦੀ ਜਾਣਕਾਰੀ ਵਿੱਚ ਇਜ਼ਾਫ਼ਾ ਹੋਵੇਗਾ।

Install Punjabi Akhbar App

Install
×