‘ਫਰੈਚਿਜ਼ ਫੋਰੈਸਟ’ ਦੀ ਉਨਤੀ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ ਐਲਾਨੇ ਨਵੇਂ ਪਲਾਨ

ਸਬੰਧਤ ਵਿਭਾਗਾਂ ਦੇ ਮੰਤਰੀ ਐਂਥਨੀ ਰਾਬਰਟਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ, ਸਿਡਨੀ ਦੇ ਫਰੈਂਚਿਜ਼ ਫੋਰੈਸਟ ਖੇਤਰ ਦੀ ਉਨਤੀ ਲਈ ਇੱਕ ਨਵੇਂ ਪਲਾਨ ਦਾ ਆਗਾਜ਼ ਕੀਤਾ ਹੈ ਜਿਸ ਵਿੱਚ ਕਿ ਨਵੇਂ ਘਰ, ਰੌਜ਼ਗਾਰ, ਖੁੱਲ੍ਹੀਆਂ ਥਾਂਵਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਦੀ ਉਸਾਰੀ ਆਦਿ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਇਸ ਪ੍ਰਾਜੈਕਟ ਨਾਲ ਅਗਲੇ 20 ਸਾਲਾਂ ਦੌਰਾਨ ਸਥਾਨਕ ਲੋਕਾਂ ਲਈ ਰੌਜ਼ਗਾਰ ਆਦਿ ਦੇ ਨਵੇਂ ਸੌਮੇ ਉਤਪੰਨ ਹੁੰਦੇ ਰਹਿਣਗੇ ਅਤੇ ਇਸ ਦੇ ਸ਼ੁਰੂ ਹੋਣ ਨਾਲ ਘੱਟੋ ਘੱਟ ਵੀ 2000 ਲੋਕਾਂ ਨੂੰ ਸਿੱਧੇ ਤੌਰ ਤੇ ਰੌਜ਼ਗਾਰ ਮਿਲੇਗਾ।
ਇਸ ਪ੍ਰਾਜੈਕਟ ਤਹਿਤ 2000 ਨਵੇਂ ਘਰਾਂ ਦੀ ਉਸਾਰੀ ਹੋਵੇਗੀ ਜਿਨ੍ਹਾਂ ਵਿੱਚ ਕਿ 250 ਘਰ ਹਸਪਤਾਲ ਦੇ ਬਿਲਕੁਲ ਨਜ਼ਦੀਕ ਬਣਾਏ ਜਾਣਗੇ ਤਾਂ ਜੋ ਇੱਥੇ ਕੰਮ ਕਰਦੇ ਕਾਮਿਆਂ ਨੂੰ ਹਸਪਤਾਲ ਦੇ ਨਜ਼ਦੀਕ ਹੀ ਰਹਿਣ ਬਸੇਰਾ ਮਿਲ ਸਕੇ।
ਇਸ ਵਾਸਤੇ ਰਾਜ ਸਰਕਾਰ ਨੇ 6 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਫੰਡ ਮੁਹੱਈਆ ਕਰਵਾਉਣ ਦੀ ਤਜਵੀਜ਼ ਤਿਆਰ ਕੀਤੀ ਹੈ ਅਤੇ ਜਲਦੀ ਹੀ ਕੰਮ ਸ਼ੁਰੂ ਕਰ ਲਏ ਜਾਣਗੇ।
ਇਸਤੋਂ ਇਲਾਵਾ ਸਰਕਾਰ ਨੇ ਨਾਰਦਰਨ ਬੀਚ ਕਾਂਸਲ ਨੂੰ ਵੀ 9 ਮਿਲੀਅਨ ਡਾਲਰਾਂ ਦਾ ਫੰਡ ਦਿੱਤਾ ਹੈ ਜਿਸ ਨਾਲ ਕਿ ਨੰਦੀ ਰਿਜ਼ਰਵ ਵਿੱਚ ਨਵੀਆਂ ਉਸਾਰੀਆਂ ਅਤੇ ਰੱਖ ਰਖਾਉ ਦਾ ਕੰਮ ਚੱਲ ਰਿਹਾ ਹੈ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×