ਆਸਟ੍ਰੇਲੀਆਈ ਸਨਾਤਕਾਂ ਅੰਦਰ ਨੌਕਰੀ ਪੇਸ਼ੇ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਦਾ ਨਾਮ ਜ਼ਿਆਦਾ ਮਨਪਸੰਦ

ਦੇਸ਼ ਅੰਦਰ ਜੇਕਰ ਕਿਸੇ ਸਨਾਤਕ ਜਾਂ ਪ੍ਰਫੈਸ਼ਨਲ ਨੂੰ ਸਮੁੱਚੀ ਝਾਤ ਮਾਰ ਕੇ ਪੁੱਛਿਆ ਜਾਵੇ ਕਿ ਉਹ ਨੌਕਰੀ ਆਦਿ ਕਰਨ ਵਾਸਤੇ ਕਿਹਾੜੇ ਰਾਜ ਵਿੱਚ ਜਾਣਾ ਚਾਹੇਗਾ ਤਾਂ ਨਿਊ ਸਾਊਥ ਵੇਲਜ਼ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਮੱਦੇਨਜ਼ਰ ਉਸਦਾ ਜਵਾਬ ‘ਨਿਊ ਸਾਊਥ ਵੇਲਜ਼’ ਹੀ ਹੋਵੇਗਾ ਅਤੇ ਇਸੇ ਵਾਸਤੇ ਸਿਡਨੀ ਵਿਖੇ ਹੋਏ ਇੱਕ ਇਨਾਮ ਵਿਤਰਣ ਸਮਾਰੋਹ (Australian Financial Review) ਦੌਰਾਨ, ਸਾਲ 2021 ਦਾ ਉਤਮ ਰੌਜ਼ਗਾਰ ਦਾਤਾ ਵੱਜੋਂ ਇਹ ਇਨਾਮ ਨਿਊ ਸਾਊਥ ਵੇਲਜ਼ ਸਰਕਾਰ ਨੂੰ ਦਿੱਤਾ ਗਿਆ ਹੈ ਅਤੇ ਇਸ ਵਾਸਤੇ ਚੋਟੀ ਦੇ, ਘੱਟੋ ਘੱਟ ਵੀ 100 ਨਾਮਾਂ ਦੀ ਸੂਚੀ ਨੂੰ ਵਿਚਾਰਾਧੀਨ ਕੀਤਾ ਗਿਆ ਸੀ। ਜਨਤਕ ਸੇਵਾਵਾਂ ਦੇ ਮੰਤਰੀ ਡਾਨ ਹਾਰਵਿਨ ਨੇ ਕਿਹਾ ਕਿ ਰਾਜ ਸਰਕਾਰ ਹਮੇਸ਼ਾ ਇਹੋ ਸੋਚਦੀ ਹੈ ਕਿ ਨੌਜਵਾਨ ਸਨਾਤਕ ਅਤੇ ਪ੍ਰੋਫੈਸ਼ਨਲ ਲੋਕ ਹੀ ਅਸਲ ਵਿੱਚ ਰਾਜ ਦੀ ਅਰਥ-ਵਿਵਸਥਾ ਨੂੰ ਚੜ੍ਹਦੀ ਕਲ਼ਾ ਪ੍ਰਦਾਨ ਕਰਦੇ ਹਨ ਅਤੇ ਇਸੇ ਮੰਤਵ ਨਾਲ ਹੀ ਰਾਜ ਸਰਕਾਰ ਆਪਣੇ ਸਾਰੇ ਟੀਚੇ ਉਲੀਕਦੀ ਹੈ। ਇਸ ਵਾਸਤੇ ਰਾਜ ਸਰਕਾਰ ਨੇ ਹਰ ਤਰਫੋਂ ਆਪਣੇ ਮਾਪਦੰਢ ਸਥਾਪਤ ਕੀਤੇ ਹੋਏ ਹਨ ਅਤੇ ਇਨ੍ਹਾਂ ਦੀ ਬਦੌਲਤ ਹੀ ਅੱਜ ਇਸ ਇਨਾਮ ਨੂੰ ਪਾਇਆ ਹੈ। ਰਾਜ ਸਰਕਾਰ ਦੀ ਉਤਮ ਕਾਰਗੁਜ਼ਾਰੀ ਸਦਕਾ ਅਜਿਹੇ ਟੀਚਿਆਂ ਨੂੰ ਪ੍ਰਾਪਤ ਕਰਨ ਵਾਸਤੇ ਵਿਦਿਆਰਥੀਆਂ ਨੂੰ ਹਰ ਤਬਕੇ, ਹਰ ਖ਼ਿੱਤੇ ਅਤੇ ਹਰ ਕੋਨੇ ਵਿਚੋਂ ਸ਼ਾਮਿਲ ਕੀਤਾ ਜਾਂਦਾ ਹੈ।
ਸਾਲ 2016 -ਜਦੋਂ ਦੇ ਅਜਿਹੇ ਪ੍ਰੋਗਰਾਮ ਰਾਜ ਸਰਕਾਰ ਵੱਲੋਂ ਚਲਾਏ ਗਏ ਹਨ ਤਾਂ ਮਹਿਜ਼ 18 ਮਹੀਨਿਆਂ ਅੰਦਰ ਹੀ 800 ਅਜਿਹੇ ਸਨਾਤਕਾਂ ਲਈ ਉਕਤ ਪ੍ਰੋਗਰਾਮ ਚਾਨਣ ਮੁਨਾਰੇ ਬਣੇ ਅਤੇ ਪਹਿਲੇ ਹੀ ਦਿਨ ਤੋਂ ਲੋਕਾਂ ਨੂੰ ਅਜਿਹੇ ਮੌਕੇ ਪ੍ਰਦਾਨ ਕੀਤੇ ਗਏ ਜਿਨ੍ਹਾਂ ਦੇ ਤਹਿਤ ਉਨ੍ਹਾਂ ਨੇ ਆਪਣਾ ਅਤੇ ਆਪਣੇ ਪਰਵਾਰ ਦਾ ਭਵਿੱਖ ਸੰਵਾਰਨ ਦੇ ਨਾਲ ਨਾਲ ਰਾਜ ਸਰਕਾਰ ਦੀ ਅਰਥ-ਵਿਵਸਥਾ ਵਿੱਚ ਅਨੌਖਾ ਯੋਗਦਾਨ ਪਾਇਆ।
ਰਾਜ ਦੇ ਜਨਤਕ ਸੇਵਾਵਾਂ ਦੇ ਕਮਿਸ਼ਨਰ -ਕੈਥਰੀਨਾ ਲੋ, ਕਹਿੰਦੇ ਹਨ ਕਿ ਸਰਕਾਰ ਦੀ ਅਣਥੱਕ ਮਿਹਨਤ ਅਤੇ ਲਗਨ ਰੰਗ ਲੈ ਕੇ ਆਈ ਹੈ ਅਤੇ ਇਸ ਵਾਸਤੇ ਉਨ੍ਹਾਂ ਨੂੰ ਮਾਣ ਹੈ ਅਤੇ ਉਹ ਰਾਜ ਸਰਕਾਰ ਦਾ ਇਸ ਪੱਖੋਂ ਧੰਨਵਾਦ ਕੀ ਕਰਦੇ ਹਨ ਕਿ ਉਨ੍ਹਾਂ ਨੇ ਅਜਿਹੇ ਪ੍ਰੋਗਰਾਮਾਂ ਨੂੰ ਦੂਰਅੰਦੇਸ਼ੀ, ਸਹੀ ਸੋਚ-ਵਿਚਾਰ ਅਤੇ ਸਾਧਨਾਂ ਨਾਲ ਪਰੋਸਿਆ ਕਿ ਹਰ ਕੋਈ ਹੁਣ ਉਸਤੋਂ ਲਾਭ ਉਠ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਅੰਦਰ ਜਿਹੜੀਆਂ ਸਹੂਲਤਾਂ -ਪੜ੍ਹਾਈ ਤੋਂ ਲੈ ਕੇ, ਇੰਟਰਨਸ਼ਿਪ ਅਤੇ ਉਦਯੋਗਿਕ ਇਕਾਈਆਂ ਵਿੱਚ ਰਾਜ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹਨ, ਉਹਾ ਹਾਲੇ ਤੱਕ ਕਿਤੇ ਵੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ।
ਅਗਲੇ ਸਾਲ (2022) ਲਈ ਰਾਜ ਸਰਕਾਰ ਦੇ ਸਨਾਤਕਾਂ ਵਾਲੇ ਪ੍ਰੋਗਰਾਮ ਵਾਸਤੇ ਅਰਜ਼ੀਆਂ ਦੀ ਮੰਗ ਜੁਲਾਈ 2021 ਵਿੱਚ ਸ਼ੁਰੂ ਹੋਵੇਗੀ ਅਤੇ ਇਸ ਵਾਸਤੇ ਰਾਜ ਸਰਕਾਰ ਦੀ ਵੈਬਸਾਈਟ psc.nsw.gov.au/graduates ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×