ਖੁਦਕਸ਼ੀਆਂ ਨੂੰ ਰੋਕਣ ਵਾਸਤੇ ਨਿਊ ਸਾਉਥ ਵੇਲਜ਼ ਸਰਕਾਰ ਦਾ ਨਵਾਂ ਅਤੇ ਕਾਰਗਰ ਸਿਸਟਮ

ਦਿਮਾਗੀ ਸਿਹਤ ਵਿਭਾਗ ਦੇ ਮੰਤਰੀ ਬਰੋਨੀ ਟੇਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਨੇ ਸਮਾਜ ਅੰਦਰ ਖੁਦਕਸ਼ੀਆਂ ਦੀਆਂ ਹੋ ਰਹੀਆਂ ਘਟਨਾਵਾਂ ਉਪਰ ਸਿੱਧੀ ਨਜ਼ਰ ਰੱਖਣ ਵਾਸਤੇ ਇੱਕ ਸਿਸਟਮ ਤਿਆਰ ਕੀਤਾ ਹੈ ਜਿਸ ਦੇ ਤਹਿਤ ਰਾਜ ਭਰ ਅੰਦਰ ਦਿੱਤੀਆਂ ਜਾਣ ਵਾਲੀਆਂ ਦਿਮਾਗੀ ਸਿਹਤ ਸਬੰਧੀ ਸਹੂਲਤਾਂ ਅਤੇ ਖ਼ੁਦਕਸ਼ੀਆਂ ਬਾਰੇ ਸਹੀ ਸਹੀ ਜਾਣਕਾਰੀ ਅਤੇ ਆਂਕੜਿਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ ਸਿਸਟਮ ਦੇ ਤਹਿਤ ਸਰਕਾਰ ਨੂੰ ਹਰ ਵੇਲੇ ਅਜਿਹਾ ਡਾਟਾ ਉਪਲੱਭਧ ਹੁੰਦਾ ਰਹੇਗਾ ਜਿਸ ਵਿੱਚ ਕਿ ਜਗ੍ਹਾ (ਲੋਕੇਸ਼ਨ), ਉਮਰ, ਅਤੇ ਇਸਤਰੀ ਜਾਂ ਪੁਰਸ਼ ਲਿੰਗ ਬਾਰੇ ਸਟੀਕ ਜਾਣਕਾਰੀ ਹਰ ਵੇਲੇ ਮਿਲਦੀ ਰਹੇਗੀ। ਉਦਾਹਰਨ ਦੇ ਤੌਰ ਤੇ ਰਾਜ ਅੰਦਰ ਜੇਕਰ ਇਸੇ ਸਾਲ 2020 ਦੀ ਗੱਲ ਕਰੀਏ ਅਤੇ ਇਸ ਦਾ ਸਮਾਂ 2019 ਨਾਲ ਮਿਲਾ ਕੇ ਜੋੜਦਿਆਂ ਹੋਇਆਂ ਆਂਕੜੇ ਕੱਢੀਏ ਤਾਂ 2020 ਦੇ 1 ਜਨਵਰੀ ਤੋਂ 30 ਸਤੰਬਰ ਤੱਕ 673 ਸ਼ੱਕੀ ਜਾਂ ਪ੍ਰਮਾਣਿਕ ਖ਼ੁਦਕਸ਼ੀਆਂ ਦੇ ਮਾਮਲੇ ਦਰਜ ਹੋਏ ਹਨ ਅਤੇ ਇਸਨੂੰ 2019 ਨਾਲ ਮੇਲਿਆਂ ਇਹ ਸਾਹਮਣੇ ਆਉਂਦਾ ਹੈ ਕਿ ਇਸ ਵਿੱਚ ਸਿਰਫ ਇੱਕ ਮਾਮਲੇ ਦੇ ਇਜ਼ਾਫੇ ਦਾ ਹੀ ਫਰਕ ਹੈ। ਮੰਤਰੀ ਜੀ ਨੇ ਇਹ ਵੀ ਕਿਹਾ ਕਿ ਬੇਸ਼ੱਕ ਹਰ ਹੋਣ ਵਾਲੀ ਮੌਤ ਇੱਕ ਦਰਦਨਾਕ ਹਾਦਸਾ ਹੁੰਦੀ ਹੈ ਪਰੰਤੂ ਇਸ ਸਾਲ ਦੇ ਸਮੁੱਚੇ ਵਾਤਾਵਰਣ ਨੂੰ ਦੇਖਦਿਆਂ ਹੋਇਆਂ ਇਹੀ ਪ੍ਰਮਾਣਿਕ ਹੁੰਦਾ ਹੈ ਕਿ ਕਰੋਨਾ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੋਣ ਦੇ ਬਾਵਜੂਦ ਵੀ ਖ਼ੁਦਕਸ਼ੀਆਂ ਦਾ ਸਿਲਸਿਲਾ ਹਾਲੇ ਤੱਕ ਸਮਾਨ ਹੀ ਹੈ ਅਤੇ ਇਸ ਵਿੱਚ ਇਜ਼ਾਫ਼ਾ ਨਹੀਂ ਹੋਇਆ।
ਸਰਕਾਰ ਦਾ ਅਗਲਾ ਕਦਮ ਇਹ ਹੋਵੇਗਾ ਕਿ ਸਭ ਤੋਂ ਪਹਿਲਾਂ ਤਾਂ ਇਹ ਪਤਾ ਲਗਾਇਆ ਜਾਵੇ ਕਿ ਮੌਜੂਦਾ ਸਮੇਂ ਅੰਦਰ ਸਮਾਜ ਵਿੱਚ ਵਿਚਰ ਰਹੇ ਲੋਕਾਂ ਦੇ ਦਿਲੋ ਦਿਮਾਗ ਉਪਰ ਕਿਹੋ ਜਿਹਾ ਅਤੇ ਕਿੰਨੇ ਕੁ ਪ੍ਰਭਾਵ ਨਾਲ ਵਾਤਾਵਰਣ ਦਾ ਅਸਰ ਪੈ ਰਿਹਾ ਹੈ ਜਿਸ ਵਿੱਚ ਕਿ ਘਰੇਲੂ ਜਾਂ ਪਰਵਾਰਿਕ ਸਮੱਸਿਆਵਾਂ, ਕੰਮ-ਕਾਜ ਦੀਆਂ ਸਮੱਸਿਆਵਾਂ, ਸਿਹਤ ਸਬੰਧੀ ਸਮੱਸਿਆਵਾਂ, ਨਸ਼ਿਆਂ ਪ੍ਰਤੀ ਰੂਚਿਆਂ ਅਤੇ ਇਸ ਦੇ ਕਾਰਨ ਪੇਸ਼ ਆਉਂਦੀਆਂ ਸਮੱਸਿਆਵਾਂ ਆਦਿ ਸ਼ਾਮਿਲ ਹਨ। ਇਸ ਦੇ ਮੱਦੇਨਜ਼ਰ, ਰਾਜ ਅੰਦਰ ਜ਼ੀਰੋ ਖ਼ੁਦਕਸ਼ੀ ਦਰਜ ਕਰਨਾ ਸਰਕਾਰ ਦਾ ਟੀਚਾ ਹੋਵੇਗਾ ਅਤੇ ਇਸ ਵਾਸਤੇ ਨਿਯਤੀਆਂ ਬਣਾ ਕੇ ਲਾਗੂ ਕਰਨ ਵਾਸਤੇ, 87 ਮਿਲੀਅਨ ਡਾਲਰਾਂ ਦਾ ਫੰਡ ਅਗਲੇ ਤਿੰਨ ਸਾਲਾਂ ਲਈ ਰੱਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਲੋੜ ਪੈਣ ਤੇ 000 ਉਪਰ ਅਤੇ ਜਾਂ ਫੇਰ ਲਾਈਫਲਾਈਨ (13 11 14); ਸੁਸਾਈਡ ਕਾਲ ਬੈਕ ਸਰਵਿਸ (1300 659 467); ਨਿਊ ਸਾਊਥ ਵੇਲਜ਼ ਮੈਂਟਲ ਹੈਲਥ ਲਾਈਨ (1800 011 511) ਆਦਿ ਉਪਰ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਸਰਕਾਰ ਦੀ ਵੈਬਸਾਈਟ https://www.health.nsw.gov.au/mentalhealth/resources/Pages/suicide-monitoring-report-oct-2020.aspx ਉਪਰ ਵੀ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×