ਨਿਊ ਸਾਊਥ ਵੇਲਜ਼ ਵਿੱਚ ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਲਈ ਖ਼ੁਸ਼ਖ਼ਬਰੀ -ਕਰੋਨਾ ਕਾਰਨ ਹੋਏ ਨੁਕਸਾਨ ਦੀ ਸਰਕਾਰ ਕਰ ਰਹੀ ਭਰਪਾਈ

ਸਬੰਧਤ ਵਿਭਾਗਾਂ ਦੇ ਮੰਤਰੀ ਕੈਵਿਨ ਐਂਡਰਸਨ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਅਜਿਹੇ ਮਕਾਨ ਮਾਲਕਾਂ ਦੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਨੇ ਕਰੋਨਾ ਕਾਲ ਦੌਰਾਨ ਆਪਣੇ ਕਿਰਾਏਦਾਰਾਂ ਦੇ ਕਿਰਾਏ ਵਿੱਚ ਕਟੌਤੀ ਕੀਤੀ ਅਤੇ ਇਸ ਵਾਸਤੇ ਰਾਜ ਸਰਕਾਰ ਨੇ 210 ਮਿਲੀਅਨ ਡਾਲਰਾਂ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਹੈ।
ਅਜਿਹੇ ਮਕਾਨ ਮਾਲਕ ਰਾਜ ਸਰਕਾਰ ਕੋਲੋਂ ਹੁਣ 1,500 ਡਾਲਰਾਂ ਤੱਕ ਦੀ ਵਿਸ਼ੇਸ਼ ਛੋਟ -ਜਾਇਦਾਦ ਟੈਕਸ ਆਦਿ ਵਿੱਚ, ਪ੍ਰਾਪਤ ਕਰ ਸਕਣਗੇ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀਆਂ ਸਬੰਧਤ ਵੈਬਸਾਈਟਾਂ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks