ਰੈਂਡਵਿਕ ਰੇਸਕੋਰਸ ਟਰੱਸਟ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ ਸਥਾਪਤ ਕੀਤਾ ਨਵਾਂ ਚੇਅਰਪਰਸਨ

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸ੍ਰੀ ਟਾਮ ਓ ਕੈਲੈਘਾਨ, ਨੂੰ ਰੈਂਡਵਿਕ ਰੇਸਕੋਰਸ ਟਰੱਸਟ ਦਾ ਨਵਾਂ ਚੇਅਰਪਰਸਨ ਥਾਪਿਆ ਗਿਆ ਹੈ ਅਤੇ ਸ੍ਰੀ ਟਾਮ ਦਾ ਕਾਰਜਕਾਲ 5 ਸਾਲਾਂ ਦਾ ਹੋਵੇਗਾ।
ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਕੈਵਿਨ ਐਂਡਰਸਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੈਂਡਵਿਕ ਰੇਸਕੋਰਸ, ਆਸਟ੍ਰੇਲੀਆ ਦਾ ਇੱਕ ਬਹੁਤ ਹੀ ਮਹੱਤਵਪੂਰਨ ਰੇਸਿੰਗ ਅਦਾਰਾ ਹੈ ਜਿੱਥੇ ਕਿ ਹਜ਼ਾਰਾਂ ਲੋਕ ਹਰ ਹਫ਼ਤੇ ਹੀ ਆਉਂਦੇ ਜਾਉਂਦੇ ਰਹਿੰਦੇ ਹਨ ਅਤੇ ਸ੍ਰੀ ਟਾਮ ਜਿਨ੍ਹਾਂ ਨੂੰ ਕਿ ਰੇਸਿੰਗ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਵੀ ਬਹੁਤ ਜ਼ਿਆਦਾ ਤਜੁਰਬਾ ਹੈ, ਹੁਣ ਆਪਣੇ ਤਜੁਰਬੇ ਨਾਲ ਇਸ ਖੇਤਰ ਨੂੰ ਹੋਰ ਵੀ ਬੁਲੰਦੀਆਂ ਉਪਰ ਪਹੁੰਚਾਉਣਗੇ।
ਉਨ੍ਹਾਂ ਨੇ ਉਚੇਚੇ ਤੌਰ ਤੇ, ਇਸ ਅਹੁਦੇ ਤੋਂ ਸੇਵਾ ਮੁਕਤ ਹੋ ਰਹੇ ਚੇਅਰ ਪਰਸਨ ਸ੍ਰੀ ਡੇਵਿਡ ਆਰਮਾਤੀ ਦਾ ਉਨ੍ਹਾਂ ਦੇ ਕਾਰਜਕਾਲ ਵਿਚਲੀਆਂ ਪ੍ਰਾਪਤੀਆਂ ਲਈ ਧੰਨਵਾਦ ਵੀ ਕੀਤਾ।

Welcome to Punjabi Akhbar

Install Punjabi Akhbar
×
Enable Notifications    OK No thanks