ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਕੋਨ ਵਿਖੇ ਮਲਟੀ ਟਰੇਡ ਵਰਕਸ਼ਾਪ ਲਈ 3 ਮਿਲੀਅਨ ਡਾਲਰਾਂ ਦੇ ਫੰਡ ਦਾ ਐਲਾਨ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਸਕੋਨ ਖੇਤਰ ਵਿੱਚ ਬਹੁ-ਪਖੀ ਟਰੇਡ ਵਰਕਸ਼ਾਪ ਲਗਾਉਣ ਦਾ ਫੈਸਲਾ ਐਲਾਨਿਆ ਹੈ ਅਤੇ ਇਸ ਵਾਸਤੇ 3 ਮਿਲੀਅਨ ਡਾਲਰਾਂ ਦੇ ਫੰਡ ਦਾ ਵੀ ਐਲਾਨ ਕੀਤਾ ਹੈ। ਇਹ ਵਰਕਸ਼ਾਪ ਸਕਾਨ ਨਾਲ ਸਬੰਧਤ ਸਿਖਲਾਈ ਸੈਂਟਰਾਂ (ਸੀ.ਐਲ.ਸੀ.) ਵਿੱਚ ਲਗਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰਾਜੈਕਟ, ਰਾਜ ਸਰਕਾਰ ਦੇ ਪਹਿਲਾਂ ਤੋਂ ਚਲਾਏ ਜਾ ਰਹੇ 6.5 ਮਿਲੀਅਨ ਡਾਲਰਾਂ ਦੇ ਸੀ.ਐਲ.ਸੀ. (Connected Learning Centre) ਵਾਲੇ ਪ੍ਰਾਜੈਕਟ ਦਾ ਹੀ ਹਿੱਸਾ ਹੈ ਜਿਸ ਰਾਹੀਂ ਕਿ ਸਿੱਧੇ ਤੌਰ ਤੇ ਲੋੜਵੰਦਾਂ ਨੂੰ ਸਿਖਲਾਈ ਮੁਹੱਈਆ ਕਰਵਾ ਕੇ ਰੌਜ਼ਗਾਰ ਦੇ ਕਾਬਿਲ ਬਣਾਇਆ ਜਾਂਦਾ ਹੈ।
ਉਕਤ ਪ੍ਰਾਜੈਕਟ ਅਧੀਨ ਸਿਖਲਾਈ ਪ੍ਰਾਪਤ ਕਰਨ ਵਾਲੇ ਸਿਖਿਆਰਥੀ -ਉਨ ਦੇ ਉਤਪਾਦਨ, ਹੋਰਟੀਕਲਚਰ, ਛੋਟੇ ਛੋਟੇ ਮੋਟਰਾਂ ਦੇ ਮੈਂਟੀਨੈਂਸ ਦੀਆਂ ਸਿਖਲਾਈਆਂ, ਵੈਲਡਿੰਗ ਦੀ ਸਿਖਲਾਈ, ਪਸ਼ੂਆਂ ਦਾ ਰੱਖ ਰਖਾਵ, ਕੈਮੀਕਲਾਂ ਨਾਲ ਸਬੰਧਤ ਸਿਖਲਾਈਆਂ, ਖੇਤੀਬਾੜੀ ਦੀ ਫੈਂਸਿੰਗ ਆਦਿ, ਅਤੇ ਚੇਨਸਾਅ ਆਦਿ ਵੀਰਗੀਆਂ ਸਿਖਲਾਈਆਂ ਪ੍ਰਾਪਤ ਕਰ ਸਕਣਗੇ।
ਹੁਨਰ ਅਤੇ ਟੈਰਿਟਰੀ ਐਜੁਕੇਸ਼ਨ ਵਾਲੇ ਵਿਭਾਗਾਂ ਦੇ ਮੰਤਰੀ ਜਿਓਫ ਲੀ ਨੇ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜ ਸਰਕਾਰ ਵੱਲੋਂ ਇਹ ਪ੍ਰਾਜੈਕਟ ਅਸਲ ਵਿੱਚ 2019 ਵਿੱਚ ਹੀ ਚਲਾ ਦਿੱਤਾ ਗਿਆ ਸੀ ਅਤੇ ਹੁਣ ਵਿੱਚ ਸਿਖਲਾਈਆਂ ਵਾਲੇ ਟਰੇਡਾਂ ਦੀ ਗਿਣਤੀ ਲੱਗਭਗ ਦੁੱਗਣੀ ਕਰ ਦਿੱਤੀ ਗਈ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਟਰੇਡਾਂ ਆਦਿ ਵਿੱਚ ਸਿਖਿਆਰਥੀ, ਸਿੱਧੀ ਸਿਖਲਾਈ ਲੈ ਕੇ ਲਾਭ ਪ੍ਰਾਪਤ ਕਰ ਸਕਣ।
ਰਾਜ ਸਰਕਾਰ ਦਾ ਉਕਤ ਪ੍ਰੋਗਰਾਮ ਇਸੇ ਸਾਲ ਦੇ ਆਖੀਰ ਵਿੱਚ ਸ਼ੁਰੂ ਹੋਵੇਗਾ ਅਤੇ ਇਸ ਦਾ ਦੂਸਰਾ ਸਮੈਸਟਰ 2022 ਵਿੱਚ ਸ਼ੁਰੂ ਕੀਤਾ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks