ਨਿਊ ਸਾਊਥ ਵੇਲਜ਼ ਦਾ ਜੈਨਰੇਸ਼ਨਜ਼ ਫੰਡ ਵੱਧ ਕੋ ਹੋਇਆ 14 ਬਿਲੀਅਨ ਡਾਲਰ ਤੋਂ ਵੀ ਜ਼ਿਆਦਾ

ਖ਼ਜ਼ਾਨਾ ਮੰਤਰੀ ਸ੍ਰੀ ਡੋਮੀਨਿਕ ਪੈਰੋਟੈਟ ਨੇ ਇੱਕ ਜਾਣਕਾਰੀ ਵਿੱਚ ਦੱਸਿਆ ਹੈ ਕਿ ਰਾਜ ਦੀ ਅਰਥ-ਵਿਵਸਥਾ ਵਿਚਲਾ ਜੈਨਰੇਸ਼ਨਜ਼ ਫੰਡ ਵੱਧ ਦੇ 14 ਬਿਲੀਅਨ ਡਾਲਰ ਤੋਂ ਵੀ ਵੱਧ ਹੋ ਗਿਆ ਹੈ ਅਤੇ ਸਾਲ 2018 ਦੇ ਅੰਤ ਵਿੱਚ ਸਥਾਪਤ ਕੀਤੇ ਗਏ ਇਸ ਫੰਡ ਤੋਂ ਇਸ ਉਪਰ ਸਾਲਾਨਾ 8% ਰਿਟਰਨ ਵੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਦੇਸ਼ ਵਿੱਚ ਅਜਿਹਾ ਫੰਡ ਸਥਾਪਿਤ ਕਰਨ ਵਿੱਚ ਕਦਮ ਚੁੱਕਣ ਵਾਲੀ ਪਹਿਲੀ ਸਰਕਾਰ ਹੈ ਅਤੇ ਸਰਕਾਰ ਦੀਆਂ ਉਸਾਰੂ ਨੀਤੀਆਂ ਅਤੇ ਸਹੀ ਮੈਨੇਜਮੈਂਟ ਕਾਰਨ ਇਸ ਫੰਡ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਅਤੇ 2030 ਤੱਕ ਇਸ ਫੰਡ ਨੂੰ 70 ਬਿਲੀਅਨ ਤੱਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਹੁਣ ਤੱਕ ਇਸ ਫੰਡ ਉਪਰ ਕੋਵਿਡ-19 ਕਾਰਨ ਹੋਈ ਆਰਥਿਕ ਮੰਦੀ ਵਿਚਕਾਰ ਵੀ ਸਰਕਾਰ ਦੀਆਂ ਚੰਗੀਆਂ ਕਾਰਗੁਜ਼ਾਰੀਆਂ ਕਾਰਨ ਇਸ ਫੰਡ ਨੂੰ ਵਧਣ ਫੁਲਣ ਦਾ ਮੌਕਾ ਮਿਲਿਆ ਹੈ ਅਤੇ ਇਹ ਜਨਤਕ ਕੰਮਾਂ ਵਾਸਤੇ ਵਧੀਆ ਭੂਮਿਕਾ ਨਿਭਾ ਰਿਹਾ ਹੈ।
ਨਵੰਬਰ 2020-21 ਦੌਰਾਨ ਸਰਕਾਰ ਦੇ ਸਹੀਬੱਧ ਫੈਸਲਿਆਂ ਕਾਰਨ ਰਾਜ ਸਰਕਾਰ ਵੱਲੋਂ ਨਿਰਧਾਰਿਤ ਭਵਿੱਖ ਦੀਆਂ ਵੰਡ ਪ੍ਰਣਾਲੀਆਂ ਅਤੇ ਮਾਇਨਿੰਗ ਆਦਿ ਨੂੰ ਇਸੇ ਫੰਡ ਰਾਹੀਂ ਮਿਲਾਨ ਕਰਵਾ ਕੇ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਗਈਆਂ ਅਤੇ ਇਹੋ ਕਾਰਨ ਹੈ ਕਿ ਇਸ ਉਪਰ ਕੋਵਿਡ-19 ਦੀ ਮੰਦੀ ਦਾ ਵੀ ਕੋਈ ਅਸਰ ਨਹੀਂ ਪਿਆ।
2018 ਵਿੱਚ ਇਸ ਫੰਡ ਨੂੰ 10 ਬਿਲੀਅਨ ਡਾਲਰਾਂ ਦੇ ਨਿਵੇਸ਼ ਨਾਲ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ 7 ਬਿਲੀਅਨ ਡਾਲਰਾਂ ਦਾ ਫੰਡ ਵੈਸਟਕੋਨਿਕਸ ਟ੍ਰਾਂਜੈਕਸ਼ਨ ਅਤੇ 3 ਬਿਲੀਅਨ ਬੈਲੈਂਸ ਸ਼ੀਟ ਰਿਜ਼ਰਵਰਾਂ ਕੋਲੋਂ ਲਿਆ ਗਿਆ ਫੰਡ ਸੀ।
ਇਸ ਫੰਡ ਬਾਰੇ ਪੂਰੀ ਜਾਣਕਾਰੀ ਲੈਣ ਵਾਸਤੇ ਸਰਕਾਰ ਦੀ ਵੈਬਸਾਈਟ NSW Generations Fund Annual Report 2019-20  ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ। ઠ

Install Punjabi Akhbar App

Install
×