ਨਿਊ ਸਾਊਥ ਵੇਲਜ਼ ਵਿੱਚ ਪਾਏ ਗਏ ਓਮੀਕਰੋਨ ਦੇ ਮਾਮਲੇ… ਹੋ ਰਹੀ ਪੂਰਨ ਪੜਤਾਲ

ਦੱਖਣੀ ਅਫ਼ਰੀਕਾ ਤੋਂ 150 ਦੇ ਕਰੀਬ ਯਾਤਰੀ ਨਿਊ ਸਾਊਥ ਵੇਲਜ਼ ਪਹੁੰਚੇ ਹਨ ਅਤੇ ਉਨ੍ਹਾਂ ਵਿੱਚ ਅਧਿਕਾਰਿਕ ਤੌਰ ਦੇ ਸੂਤਰਾਂ ਮੁਤਾਬਿਕ, ਘੱਟੋ ਘੱਟ 3 ਓਮੀਕਰੋਨ ਕੋਵਿਡ-19 ਦੇ ਸੰਭਾਵਿਤ ਮਾਮਲੇ ਪਾਏ ਗਏ ਹਨ। ਸਿਹਤ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਪੂਰੀ ਘੋਖ ਪੜਤਾਲ ਕੀਤੀ ਜਾ ਰਹੀ ਹੈ ਅਤੇ 2 ਮਾਮਲਿਆਂ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕਰ ਵੀ ਦਿੱਤੀ ਗਈ ਹੈ।
ਉਕਤ ਦੋਨਾਂ ਯਾਤਰੀਆਂ ਨੂੰ ਸ਼ਨਿਚਰਵਾਰ ਦੀ ਰਾਤ ਇੱਥੇ ਪਹੁੰਚਣ ਤੇ ਹੀ ਇੱਕ ਖਾਸ ਤਿਆਰ ਕੀਤੇ ਗਏ ਸੈਂਟਰ ਵਿਖੇ ਆਈਸੋਲੇਟ ਕਰ ਲਿਆ ਗਿਆ ਸੀ ਅਤੇ ਦੋਹਾਂ ਦੀ ਹੀ ਪੂਰਨ ਤੌਰ ਤੇ ਵੈਕਸੀਨੇਸ਼ਨ ਹੋਈ ਹੈ।
ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ, ਅਜਿਹੇ ਵੇਰੀਐਂਟ ਦੀ ਸੰਭਾਵਨਾ ਵਾਲੇ 9 ਦੇਸ਼ਾਂ ਵਿੱਚੋਂ 141 ਯਾਤਰੀ ਇੱਥੇ ਪਹੁੰਚੇ ਹਨ ਅਤੇ ਸਾਰਿਆਂ ਨੂੰ ਹੀ 14 ਦਿਨਾਂ ਲਈ ਕੁਆਰਨਟੀਨ ਕਰ ਲਿਆ ਗਿਆ ਹੈ।
ਅੰਤਰਰਾਸ਼ਟਰੀ ਬਾਰਡਰਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਾਲੇ ਸਥਿਤੀਆਂ ਨੂੰ ਪੂਰਨ ਤੌਰ ਤੇ ਵਾਚਿਆ ਜਾ ਰਿਹਾ ਹੈ ਅਤੇ ਹਾਲ ਦੀ ਘੜੀ ਬਾਰਡਰ ਖੁੱਲ੍ਹੇ ਹੀ ਰਹਿਣਗੇ ਅਤੇ ਇੱਕਦਮ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਥਿਤੀਆਂ ਅਤੇ ਆਂਕੜਿਆਂ ਦੀ ਪੂਰਨ ਤੌਰ ਤੇ ਪੜਤਾਲ ਕੀਤੀ ਜਾਵੇਗੀ।

Install Punjabi Akhbar App

Install
×