ਕੁਈਨਜ਼ਲੈਂਡ ਵਿੱਚ ਚੱਲ ਰਿਹਾ ਬਾਰਿਸ਼ ਤੂਫਾਨ ਹੁਣ ਕੁਈਨਜ਼ਲੈਂਡ ਦੇ ਦੱਖਣ ਵੱਲ ਨੂੰ ਵੱਧ ਰਿਹਾ ਹੈ ਅਤੇ ਇਸ ਨਾਲ ਜਾਹਿਰ ਹੈ ਕਿ ਨਿਊ ਸਾਊਥ ਵੇਲਜ਼ ਪੂਰੀ ਤਰ੍ਰਾਂ ਪ੍ਰਭਾਵਿਤ ਹੋ ਰਿਹਾ ਹੈ।
ਨਿਊ ਸਾਊਥ ਵੇਲਜ਼ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਰਾਜ ਦੇ ਉਤਰੀ ਖੇਤਰ ਦੀਆਂ ਨਦੀਆਂ, ਭਾਰੀ ਵਰਖਾ ਕਾਰਨ ਉਫਾਨ ਤੇ ਆ ਰਹੀਆਂ ਹਨ ਅਤੇ ਇਸ ਕਾਰਨ ਜਨਤਕ ਚਿਤਾਵਨੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ।
ਸਿਡਨੀ ਵਿੱਚ ਬੀਤੇ 5 ਹਫ਼ਤਿਆਂ ਦੌਰਾਨ ਹੱਦ ਤੋਂ ਜ਼ਿਆਦਾ ਵਰਖਾ ਹੋਈ ਹੈ ਅਤੇ ਆਉਣ ਵਾਲੇ ਅਗਲੇ ਹਫ਼ਤੇ ਦੌਰਾਨ, ਹੋਰ ਵੀ ਵਰਖਾ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ, ਦੋਹਾਂ ਰਾਜਾਂ ਵਿੱਚ ਇਸ ਸਾਲ ਹੜ੍ਹਾਂ ਕਾਰਨ ਭਾਰੀ ਤਬਾਹੀ ਹੋਈ ਹੈ ਅਤੇ ਦੇਸ਼ ਵਿੱਚ ਇਹ ਸਭ ਤੋਂ ਵੱਧ ਗਿਣੀ ਜਾ ਰਹੀ ਹੈ ਅਤੇ ਇਸ ਦੀ ਕੀਮਤ ਸਰਕਾਰੀ ਆਂਕੜਿਆਂ ਮੁਤਾਬਿਕ 3.35 ਬਿਲੀਅਨ ਡਾਲਰਾਂ ਦੇ ਲੱਗਭਗ ਅੰਕਿਤ ਕੀਤੀ ਜਾ ਰਹੀ ਹੈ।
ਇਸਤੋਂ ਪਹਿਲਾਂ ਸਾਲ 2011 ਵਿੱਚ ਆਏ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ 2.4 ਬਿਲੀਅਨ ਆਸਟ੍ਰੇਲੀਆਈ ਡਾਲਰਾਂ ਨਾਲ ਅੰਕਿਤ ਕੀਤਾ ਗਿਆ ਸੀ।