ਗਰਮੀਆਂ ਵਿੱਚ ਆਰਾਮਦਾਇਕ ਸਫ਼ਰ ਲਈ ਵਾਧੂ ਸੁਵਿਧਾਵਾਂ

ਨਿਊ ਸਾਊਥ ਵੇਲਜ਼ ਸਰਕਾਰ ਨੇ ਇਸ ਗਰਮੀ ਦੇ ਮੌਸਮ ਵਿੱਚ ਯਾਤਰੀਆਂ ਵਾਸਤੇ ਜਨਤਕ ਟ੍ਰਾਂਸਪੋਰਟ ਵਿੱਚ ਆਰਾਮਦਾਇਕ ਅਤੇ ਸੁਖਦ ਯਾਤਰਾਵਾਂ ਲਈ ਵਾਧੂ ਇੰਤਜ਼ਾਮ ਕੀਤੇ ਹਨ ਜਿਨ੍ਹਾਂ ਦੇ ਤਹਿਤ 1,200 ਤੋਂ ਵੀ ਜ਼ਿਆਦਾ ਵਾਧੂ ਪਰਿਵਹਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਸੜਕ ਪਰਿਵਹਨ ਮੰਤਰੀ ਐਂਡ੍ਰਿਊਜ਼ ਕਨਸਟੈਂਸ ਵੱਲੋਂ ਜਾਰੀ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਦਿਸੰਬਰ 1 ਤੋਂ ਸ਼ੁਰੂ ਹੋਣ ਜਾ ਰਹੀਆਂ ਉਕਤ ਸੁਵਿਧਾਵਾਂ ਦਾ ਲਾਭ ਹੁਣ ਲੋਕ ਜਨਤਕ ਥਾਵਾਂ ਜਿਵੇਂ ਕਿ ਸ਼ਾਪਿੰਗ ਸੈਂਟਰਾਂ ਅਤੇ ਬੀਚਾਂ ਉਪਰ ਜਾਣ ਵਾਸਤੇ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 1,000 ਤੋਂ ਵੀ ਵੱਧ ਬੱਸਾਂ ਅਤੇ 3,300 ਵਾਧੂ ਸੁਵਿਧਾਵਾਂ ਕੋਵਿਡ-19 ਦੇ ਇਸ ਕਾਲ ਦੌਰਾਨ ਜਨਤਕ ਪਰਿਵਹਨ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ ਅਤੇ ਇਸ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਲੋੜੀਂਦੀਆਂ ਸੁੱਖ-ਸੁਵਿਧਾਵਾਂ ਆਪਣੀਆਂ ਯਾਤਰਾਵਾਂ ਦੌਰਾਨ ਮਹਿਸੂਸ ਹੋਣਗੀਆਂ। ਸਿਡਨੀ ਵਿੱਚ ਸ਼ੁਕਰਵਾਰ ਅਤੇ ਸ਼ਨਿਚਰਵਾਰ ਦੀਆਂ ਰਾਤਾਂ ਨੂੰ ਹਫ਼ਤਾਵਾਰੀ ਆਧਾਰ ਤੇ 900 ਅਜਿਹੀਆਂ ਹੀ ਵਾਧੂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਤੋਂ ਬਾਅਦ ਹੁਣ ਲੋਕਾਂ ਦੇ ਉਤਸਾਹ ਅਤੇ ਮੰਗ ਦੇ ਮੱਦੇ-ਨਜ਼ਰ -ਬੌਂਡੀ, ਕੂਗੀ ਅਤੇ ਮੈਨਲੀ ਬੀਚਾਂ ਲਈ ਵਾਧੂ 236 ਹਫਤਾਵਾਰੀ ਸੇਵਾਵਾਂ ਵੀ ਚਲਾਈਆਂ ਜਾ ਰਹੀਆਂ ਹਨ। ਰਾਜ ਦੇ ਪਰਿਵਹਨ ਮੁਖ ਅਧਿਕਾਰੀ ਹੋਵਾਰਡ ਕੋਲਿਨਜ਼ ਨੇ ਕਿਹਾ ਕਿ ਇਸ ਵਾਸਤੇ ਸੈਂਕੜਿਆਂ ਦੀ ਤਾਦਾਦ ਵਿੱਚ ਵਾਧੂ ਸਟਾਫ ਦੀ ਮਦਦ ਵੀ ਲਈ ਜਾ ਰਹੀ ਹੈ ਤਾਂ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ: ਸ਼ੁਕਰਵਾਰ ਅਤੇ ਸ਼ਨਿਚਰਵਾਰ ਦੀ ਰਾਤ ਨੂੰ 600 ਹਫਤਾਵਾਰੀ ਰਾਤ ਦੀ ਬੱਸ ਸੇਵਾ ਰਾਤ ਦੇ 9 ਵਜੇ ਤੋਂ ਅੱਧੀ ਰਾਤ ਦੇ 1 ਵਜੇ ਤੱਕ ਚਲਾਈ ਜਾਵੇਗੀ; ਇਸ ਸਮੇਂ ਦੌਰਾਨ 300 ਸੇਵਾਵਾਂ ਤਹਿਤ, ਮੁੜ ਤੋਂ ਸਵੇਰੇ 4:30 ਵਜੋ ਤੋਂ ਉਕਤ ਸੇਵਾ ਫੇਰ ਤੋਂ ਸ਼ੁਰੂ ਹੋਵੇਗੀ; ਬੌਂਡੀ, ਕੂਗੀ ਅਤੇ ਮੈਨਲੀ ਬੀਚਾਂ ਹਫਤਾਵਾਰੀ 236 ਵਾਧੂ ਸੇਵਾਵਾਂ; ਬੁੱਧਵਾਰ ਤੋਂ ਐਤਵਾਰ ਤੱਕ ਐਲ2 ਰੈਂਡਵਿਕ ਅਤੇ ਐਲ3 ਕਿੰਗਜ਼ਫੋਰਡ ਲਾਈਨਾਂ ਉਪਰ 70 ਹਫਤਾਵਾਰੀ ਲਾਈਟ ਰੇਲ ਸੇਵਾਵਾਂ ਸ਼ਾਮ ਦੇ 7 ਵਜੇ ਤੋਂ ਉਪਲਭਧ ਰਹਿਣਗੀਆਂ; ਮੈਨਲੀ ਫੈਰੀ ਸੇਵਾ ਨੂੰ ਵੀ 30 ਮਿਨਟ ਤੋਂ ਘਟਾ ਕੇ ਹਰ 20 ਮਿਨਟ ਲਈ ਕਰ ਦਿੱਤਾ ਗਿਆ ਹੈ ਪਰੰਤੂ ਇਹ ਦਿਨ ਦੇ ਸਮੇਂ ਸ਼ਾਮ ਦੇ 6 ਵਜੇ ਤੱਕ ਹੀ ਉਪਲੱਬਧ ਹੋਵੇਗੀ।

Install Punjabi Akhbar App

Install
×