ਅਧਿਆਪਕਾਂ ਨੂੰ ਕਲਾਸਰੂਮਾਂ ਵਿੱਚ ਮਦਦ ਕਰਨ ਵਾਲਾ ‘ਵ੍ਹਾਟ ਵਰਕਸ ਬੈਸਟ’ ਹੁਣ ਮਾਪਿਆਂ ਲਈ ਵੀ ਉਪਲਭਧ

ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ, ਨਿਊ ਸਾਊਥ ਵੇਲਜ਼ ਸਰਕਾਰ ਦੇ ਇੱਕ ਹੋਰ ਉਦਮ ਸਦਕਾ, ਅਧਿਆਪਕਾਂ ਲਈ ਜ਼ਰੂਰੀ ਸਲਾਹਾਂ ਦੇਣ ਵਾਲਾ ਪੋਰਟਲ ‘ਵ੍ਹਾਟ ਵਰਕਸ ਬੈਸਟ’ ਜਿਸ ਰਾਹੀਂ ਕਿ ਬੱਚਿਆਂ ਨੂੰ ਸਹੀ ਤਰੀਕਿਆਂ ਦੇ ਨਾਲ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਜਾਂਦੀ ਹੈ, ਹੁਣ ਬੱਚਿਆਂ ਦੇ ਮਾਪਿਆਂ ਲਈ ਵੀ ਸਰਕਾਰ ਦੁਆਰਾ ਉਪਲੱਭਧ ਕਰਵਾਇਆ ਗਿਆ ਹੈ ਅਤੇ ਇਸ ਨਾਲ ਮਾਪਿਆਂ ਨੂੰ ਸਲਾਹਾਂ ਦਿੱਤੀਆਂ ਜਾ ਸਕਦੀਆਂ ਹਨ ਕਿ ਬੱਚਿਆਂ ਨੂੰ ਘਰਾਂ ਵਿੱਚ ਕਿਵੇਂ ਪੜ੍ਹਾਇਆ ਅਤੇ ਹੈਂਡਲ ਕੀਤਾ ਜਾ ਸਕਦਾ ਹੈ। ਸਰਕਾਰ ਨੇ ਸਾਰੇ ਮਾਪਿਆਂ ਨੂੰ ਇਸ ਵੈਬ ਸਾਈਟ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਅਤੇ ਬੱਚਿਆਂ ਨੂੰ ਨਵੀਆਂ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਸਿੱਖਿਅਤ ਕਰਨ ਵਿੱਚ ਮਦਦ ਪਾਉਣ ਅਤੇ ਇਸ ਨਾਲ ਜਿੱਥੇ ਮਾਪਿਆਂ ਅਤੇ ਬੱਚਿਆਂ ਨੂੰ ਸਹੀ ਰਾਹਾਂ ਮਿਲਣਗੀਆਂ ਉਥੇ ਸਰਕਾਰ ਦੇ ਇਸ ਉਦਮ ਸਦਕਾ ਇੱਕ ਨਰੋਏ ਅਤੇ ਆਧੁਨਿਕ ਸਮਾਜ ਦੀ ਸਿਰਜਣਾ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਪੜ੍ਹਾਈ ਦੀਆਂ ਨਵੀਆਂ ਤਕਨੀਕਾਂ ਦੇ ਨਾਲ ਨਾਲ -ਬੱਚਿਆਂ ਦੇ ਕਰਨ ਵਾਲੇ ਘਰ ਦੇ ਕੰਮ, ਘਰੇਲੂ ਨੁਸਖਿਆਂ ਨਾਲ ਸਿਖਲਾਈ, ਜ਼ਰੂਰੀ ਸਲਾਹਾਂ, ਅਤੇ ਮਦਦ ਦੇ ਹੋਰ ਸੋਮਿਆਂ ਨਾਲ ਤਾਲਮੇਲ ਬਿਠਾਉਣ ਦਾ ਮੌਕਾ ਵੀ ਮਿਲੇਗਾ ਅਤੇ ਸੰਸਾਰ ਪੱਧਰ ਉਪਰ ਵਿਸ਼ਲੇਸ਼ਣ ਵੀ ਕੀਤੇ ਜਾ ਸਕਣਗੇ। ਇਸ ਵਾਸਤੇ https://education.nsw.gov.au/parents-and-carers/learning/what-works-best-2020-update ਉਪਰ ਕਲਿਕ ਕਰਕੇ ਸੰਪਰਕ ਸਾਧਿਆ ਜਾ ਸਕਦਾ ਹੈ।

Install Punjabi Akhbar App

Install
×