ਸਕੂਲਾਂ ਨੂੰ ਹਰਾ-ਭਰਾ ਬਣਾਉਣ ਲਈ ਆਈਡੀਆ ਲੱਭੋ ਅਤੇ ਨਿਊ ਸਾਊਥ ਵੇਲਜ਼ ਸਰਕਾਰ ਕੋਲੋਂ 15000 ਡਾਲਰਾਂ ਤੱਕ ਦੀ ਗ੍ਰਾਂਟ ਪਾਉ

ਨਿਊ ਸਾਊਥ ਵੇਲਜ਼ ਸਰਕਾਰ ਨੇ ਆਪਣੇ ਇੱਕ ਅਹਿਮ ਐਲਾਨਨਾਮੇ ਵਿੱਚ ਰਾਜ ਭਰ ਦੇ ਸਕੂਲਾਂ ਲਈ ਨਵੀਨੀਕਰਨ, ਵਾਤਾਵਰਣ ਆਦਿ ਦੀ ਸਾਂਭ-ਸੰਭਾਲ ਅਤੇ ਸ਼ੁੱਧਤਾ ਲਈ ਚੁੱਕੇ ਕਦਮਾਂ ਦੇ ਦੂਸਰੇ ਚਰਣ ਲਈ ਸਰਕਾਰ ਨੇ ਇੱਕ ਹੋਰ ਫੈਸਲਾ ਲਿਆ ਹੈ ਅਤੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਸਕੂਲਾਂ ਅੰਦਰ ਹੀ ਅਜਿਹੇ ਉਸਾਰੂ ਆਇਡੀਆ ਕੱਢੇ ਜਾਣ ਅਤੇ ਸਕੂਲਾਂ ਨੂੰ ਹੋਰ ਵੀ ਸਾਫ-ਸੁਥਰੇ ਵਾਤਾਵਰਣ ਦੇ ਅਨੁਕੂਲ ਬਣਾਉਣ ਵਾਸਤੇ ਸਰਕਾਰ ਹੁਣ 15000 ਡਾਲਰਾਂ ਤੱਕ ਦੇ ਫੰਡ ਸਕੂਲਾਂ ਨੂੰ ਜਾਰੀ ਕਰੇਗੀ। ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਰਾਜ ਸਰਕਾਰ ਦਾ ਚਾਰ ਸਾਲਾਂ ਦਾ ਜਿਹੜਾ ਸਕੂਲਾਂ ਦੇ ਨਵੀਨੀਕਰਨ ਦਾ ਪ੍ਰੋਗਰਾਮ ਚੱਲ ਰਿਹਾ ਹੈ ਅਤੇ ਇਸ ਵਾਸਤੇ ਸਰਕਾਰ ਨੇ 10 ਮਿਲੀਅਨ ਡਾਲਰਾਂ ਦਾ ਫੰਡ ਵੀ ਰੱਖਿਆ ਹੋਇਆ ਹੈ, ਉਕਤ ਪ੍ਰੋਗਰਾਮ ਇਸੇ ਦਾ ਹੀ ਹਿੱਸਾ ਹੈ ਅਤੇ ਇਸ ਨਾਲ ਜਿੱਥੇ ਬੱਚਿਆਂ ਅਤੇ ਹੋਰ ਸਟਾਫ ਨੂੰ ਆਈਡੀਆਂ ਕੱਢਣ ਦਾ ਮੌਕਾ ਮਿਲੇਗਾ ਉਥੇ ਹੀ ਸਕੂਲਾਂ ਦੇ ਨਵੀਨੀਕਰਨ ਅਤੇ ਬਾਹਰੀ ਅਤੇ ਅੰਦਰੂਨੀ ਦਿੱਖ ਨੂੰ ਵਾਤਾਵਰਣ ਦੇ ਅਨੁਕੂਲ ਬਣਾਇਆ ਜਾ ਸਕੇਗਾ। ਉਕਤ ਗ੍ਰਾਂਟ ਲਈ ਅਰਜ਼ੀਆਂ 11 ਦਿਸੰਬਰ ਸ਼ਾਮ ਦੇ 5 ਵਜੇ ਤੱਕ ਭੇਜੀਆਂ ਜਾ ਸਕਦੀਆਂ ਹਨ ਅਤੇ ਚੁਣਿੰਦੇ ਸੁਝਾਵਾਂ ਵਾਲੇ ਸਕੂਲਾਂ ਨੂੰ ਗ੍ਰਾਂਟਾਂ ਪਹਿਲੀ ਟਰਮ 2021 ਤੋਂ ਜਾਰੀ ਕੀਤੀਆਂ ਜਾਣਗੀਆਂ।

Install Punjabi Akhbar App

Install
×