ਨਿਊ ਸਾਊਥ ਵੇਲਜ਼ ਅੰਦਰ ਕੋਵਿਡ-19 ਕਾਰਨ ਮਰਨ ਵਾਲਿਆਂ ਦਾ ਆਂਕੜਾ ਹੋਇਆ 56

(ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ)

(ਦ ਏਜ ਮੁਤਾਬਿਕ) ਨਿਊ ਸਾਊਥ ਵੇਲਜ਼ ਅੰਦਰ ਬੀਤੇ ਹਫ਼ਤੇ ਇੱਕ ਵਿਅਕਤੀ ਜਿਹੜਾ ਕਿ 70 ਸਾਲਾਂ ਵਿੱਚ ਸੀ, ਦੀ ਕੋਵਿਡ-19 ਇਨਫੈਕਸ਼ਨ ਦੇ ਚਲਦਿਆਂ, ਸਾਹ ਦੀ ਸ਼ਿਕਾਇਤ ਕਾਰਨ ਮੌਤ ਹੋ ਜਾਣ ਕਾਰਨ ਰਾਜ ਅੰਦਰ ਕਰੋਨਾ ਨਾਲ ਹੋਈਆਂ ਮੌਤਾਂ ਦਾ ਆਂਕੜਾ 56 ਹੋ ਗਿਆ ਹੈ। ਉਕਤ ਵਿਅਕਤੀ ਨੂੰ ਹੋਏ ਵਾਇਰਸ ਦਾ ਸਬੰਧ ਉਸਦਾ ਆਪਣੇ ਘਰ ਦੇ ਹੋਰ ਮਰੀਜ਼ਾਂ ਨਾਲ ਹੀ ਦੱਸਿਆ ਗਿਆ ਹੈ। ਬੇਸ਼ੱਕ ਉਸਦੀ ਮੌਤ ਦਾ ਕਾਰਣ ਕੋਵਿਡ-19 ਹੀ ਹੈ ਪਰੰਤੂ ਉਸ ਦਾ ਹਾਲ ਵਿੱਚ ਹੀ ਹੋਇਆ ਕਰੋਨਾ ਦਾ ਟੈਸਟ ਨੈਗੇਟਿਵ ਆਇਆ ਸੀ ਅਤੇ ਇਸ ਤੋਂ ਕਿਸੇ ਹੋਰ ਨੂੰ ਵਾਇਰਸ ਟ੍ਰਾਂਸਫਰ ਹੋਣ ਦਾ ਵੀ ਰਿਕਾਰਡ ਦਰਜ ਨਹੀਂ ਹੋਇਆ ਹੈ। ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਦੱਸਿਆ ਹੈ ਕਿ ਉਕਤ ਮਰੀਜ਼ ਦਾ ਉਤਰੀ ਬੀਚਾਂ ਦੇ ਕਲਸਟਰ ਨਾਲ ਵੀ ਕੋਈ ਬਾ-ਵਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਇਸ ਤਰ੍ਹਾਂ ਦੇਖਣ ਵਿੱਚ ਆ ਰਿਹਾ ਹੈ ਕਿ ਕਰੋਨਾ ਦੀ ਮਾਰ ਇੰਨੀ ਕੁ ਜਲਦੀ ਅਤੇ ਮਾਰੂ ਹੁੰਦੀ ਹੈ ਕਿ ਇਹ ਮਰੀਜ਼ ਦੇ ਫੇਫੜਿਆਂ ਨੂੰ ਇੱਕ ਦਮ ਪ੍ਰਭਾਵਿਤ ਕਰਕੇ ਨੁਕਸਾਨ ਪੁਚਾ ਦਿੰਦੀ ਹੈ ਅਤੇ ਇਸ ਨਾਲ ਕਈ ਮਹੀਨਿਆਂ ਬਾਅਦ ਮਰੀਜ਼ ਦੀ ਮੌਤ ਹੋ ਜਾਂਦੀ ਹੈ।

Install Punjabi Akhbar App

Install
×