ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਰੌਜ਼ਗਾਰ ਅਤੇ ਸਥਾਨਕ ਉਦਯੋਗਾਂ ਲਈ ਟਾਸਕਫੋਰਸ

ਰਾਜ ਸਰਕਾਰ ਵੱਲੋਂ ਉਤਪਾਦਨ ਦੇ ਖੇਤਰ ਅੰਦਰ ਵਸਤੂਆਂ ਅਤੇ ਊਰਜਾ ਆਦਿ ਲਈ ਇੱਕ ਨਵੀਂ ਨਵਿਆਉਣਯੋਗ (renewables) ਟਾਸਕਫੋਰਸ ਦਾ ਗਠਨ ਕੀਤਾ ਗਿਆ ਹੈ ਜੋ ਕਿ ਰਾਜ ਅੰਦਰ ਉਤਪਾਦਿਤ ਹੋਣ ਵਾਲੇ ਸੌਮਿਆਂ ਦਾ ਇਸਤੇਮਾਲ ਊਰਜਾ ਖੇਤਰਾਂ ਵਿੱਚ ਕਰਨ ਦੇ ਨਵੇਂ ਰਾਹ ਲੱਭੇਗੀ ਅਤੇ ਇਸ ਨਾਲ ਰੌਜ਼ਗਾਰ ਅਤੇ ਸਥਾਨਕ ਉਦਯੋਗਾਂ ਵਿੱਚ ਵੀ ਇਜ਼ਾਫ਼ਾ ਹੋਵੇਗਾ। ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਦੇ ਦੱਸਣ ਅਨੁਸਾਰ ਇਸ ਨਾਲ ਉਦਯੋਗਾਂ ਦੀਆਂ ਸਥਾਨਕ ਇਕਾਈਆਂ ਨੂੰ ਅੱਗੇ ਵਧਣ ਵਿੱਚ ਮਦਦ ਮਿਲੇਗੀ ਅਤੇ ਲੋਕਾਂ ਨੂੰ ਰੌਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਰਾਜ ਅੰਦਰ 86,500 ਟਨ ਕੱਚਾ ਸਟੀਲ ਬਾਹਰ ਤੋਂ ਮੰਗਵਾਇਆ ਜਾਂਦਾ ਹੈ ਜੋ ਕਿ ਫਾਊਂਡਰੀਆਂ ਨੂੰ ਚਲਾਉਣ ਵਿੱਚ ਲਗਦਾ ਹੈ ਅਤੇ ਇਸ ਦੇ ਨਾਲ ਹੀ ਬਾਹਰ ਤੋਂ ਤਿਆਰ ਸਮਾਨ ਵੀ ਮੰਗਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਰਾਜ ਅੰਦਰ ਆਪਣੇ ਉਦਯੋਗਾਂ ਨੂੰ ਪ੍ਰਫੁਲਿਤ ਕਰਦੇ ਹਾਂ ਤਾਂ ਅਸੀਂ ਆਪਣੇ ਲੋਕਾਂ ਨੂੰ ਹੀ ਇਸ ਦਾ ਫਾਇਦਾ ਦੇ ਸਕਦੇ ਹਾਂ। ਨਵੀਂ ਗਠਿਤ ਟਾਸਕਫੋਰਸ ਇਹੋ ਤੈਅ ਕਰੇਗੀ ਕਿ ਕਿੰਨਾ ਮਾਲ ਸਾਨੂੰ ਰਾਜ ਅੰਦਰੋਂ ਹੀ ਪ੍ਰਾਪਤ ਹੋ ਸਕਦਾ ਹੈ ਅਤੇ ਕਿੰਨਾ ਅਸੀਂ ਬਾਹਰ ਤੋਂ ਮੰਗਵਾ ਸਕਦੇ ਹਾਂ ਕਿਉਂਕਿ ਰਾਜ ਦੇ ਉਦਯੋਗਾਂ ਨੂੰ ਇਸ ਵੇਲੇ 650,000 ਟਨ ਤੋਂ ਵੀ ਜ਼ਿਆਦਾ ਸਟੀਲ ਦੀ ਜ਼ਰੂਰਤ ਹੁੰਦੀ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੂਰਤੀ ਰਾਜ ਅੰਦਰੋਂ ਹੀ ਕੀਤੀ ਜਾਵੇ। ਸਟੀਲ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਜਿਵੇਂ ਕਿ ਐਲੂਮੀਨੀਅਮ, ਸੀਮੇਂਟ, ਕੰਕਰੀਟ ਅਤੇ ਹੋਰ ੳਦਯੋਗਿਕ ਇਕਾਈਆਂ, ਵਰਕਰਾਂ ਦੀਆਂ ਯੂਨੀਅਨਾਂ, ਸਾਮਾਨ ਦੇ ਰੱਖ ਰਖਾਉ ਕਰਨ ਵਾਲੇ ਲੋਕ ਜਾਂ ਉਦਯੋਗ ਆਦਿ ਦੇ ਨਾਲ ਨਾਲ ਰਾਜ ਸਰਕਾਰ ਖੁਦ ਵੀ ਇਸ ਦਾ ਇੱਕ ਹਿੱਸਾ ਹੀ ਹੈ।

Install Punjabi Akhbar App

Install
×