ਨਿਊ ਸਾਊਥ ਵੇਲਜ਼ ਦੀ ਡਰੱਗ ਕੋਰਟ ਵਿੱਚ ਨਵੇਂ ਸਥਾਈ ਜੱਜ ਦੀ ਨਿਯੁੱਕਤੀ

(ਮਾਣਯੋਗ ਜੱਜ ਸ੍ਰੀਮਤੀ ਜੇਨ ਮੋਟਲੇ) (right)

ਅਟਾਰਨੀ ਜਨਰਲ ਮਾਰਕ ਸਪੀਕਮੈਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਸਰਕਾਰ ਵੱਲੋਂ ਵਧੀਕ ਮੁੱਖ ਜੱਜ ਸ੍ਰੀਮਤੀ ਜੇਨ ਮੋਟਲੇ (AM) ਨੂੰ ਡਰੱਗ ਕੋਰਟ ਵਿੱਚ ਸਥਾਈ ਜੱਜ ਦੇ ਰੂਪ ਵਿੱਚ ਨਿਯੁੱਕਤ ਕਰ ਦਿੱਤਾ ਗਿਆ ਹੈ ਅਤੇ ਉਹ ਅਗਲੇ ਮਹੀਨੇ (ਅਗਸਤ 9) ਸੇਵਾ ਮੁੱਕਤ ਹੋਣ ਵਾਲੇ ਮਾਣਯੋਗ ਜੱਜ ਸ੍ਰੀ ਰੋਜ਼ਰ ਡਾਈਵ ਦਾ ਅਹੁਦਾ ਸੰਭਾਲਣਗੇ।
ਉਨ੍ਹਾਂ ਕਿਹਾ ਕਿ ਸ੍ਰੀਮਤੀ ਮੋਟਲੇ ਨੂੰ ਡਰੱਗ ਕੋਰਟ ਬੈਂਚ ਦਾ 30 ਸਾਲਾਂ ਤੋਂ ਵੀ ਜ਼ਿਆਦਾ ਦਾ ਤਜੁਰਬਾ ਹੈ ਅਤੇ ਉਹ ਇਸ ਅਹੁਦੇ ਲਈ ਵਾਜਿਬ ਉਮੀਦਵਾਰ ਹਨ। ਉਨ੍ਹਾਂ ਨੇ ਆਪਣਾ ਕੈਰੀਅਰ 1989 ਵਿੱਚ ਬਤੌਰ ਸਾਲਿਸਿਟਰ ਸ਼ੁਰੂ ਕੀਤਾ ਅਤੇ 2000 ਵਿੱਚ ਉਹ ਜੱਜ ਬਣ ਗਏ ਅਤੇ ਬੱਚਿਆਂ ਦੀ ਅਦਾਲਤ ਵਿੱਚ ਉਨ੍ਹਾਂ ਦੀ ਨਿਯੁੱਕਤੀ ਹੋਈ। ਇਸਤੋਂ ਬਾਅਦ 2009 ਵਿੱਚ ਉਹ ਵਧੀਕ ਮੁੱਖ ਮੈਜਿਸਟ੍ਰੇਟ ਬਣੇ। 2017 ਤੋਂ ਉਹ ਜ਼ਿਲ੍ਹਾ ਅਦਾਲਤ ਵਿੱਚ ਬਤੌਰ ਕਾਰਜਕਾਰੀ ਜੱਜ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਡਰੱਗ ਕੋਰਟ ਦੇ ਜੱਜ ਦੇ ਅਹੁਦੇ ਉਪਰ ਬਹਾਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮੌਜੂਦਾ ਸਮਿਆਂ ਵਿੱਚ ਡਰੱਗ ਕੋਰਟ ਸਿਡਨੀ, ਪੈਰਾਮਾਟਾ ਅਤੇ ਟਰਾਂਟੋ ਵਿੱਚ ਹੈ ਅਤੇ ਹੁਣ ਸਰਕਾਰ ਦੇ ਦੱਸਣ ਮੁਤਾਬਿਕ ਡੂਬੋ ਖੇਤਰ ਵਿੱਚ ਵੀ ਖੋਲ੍ਹੀ ਜਾ ਰਹੀ ਹੈ।

Install Punjabi Akhbar App

Install
×